ਫ਼ਰੀਦਕੋਟ (ਰਾਜਨ) - ਤਲਵੰਡੀ ਬਾਈਪਾਸ ਨੇੜੇ ਇਕ ਬੱਸ ਡਰਾਈਵਰ ਵੱਲੋਂ ਓਵਰਟੇਕਿੰਗ ਕਰਦੇ ਸਮੇਂ ਤਿੰਨ ਕਾਰਾਂ ਆਪਸ 'ਚ ਟਕਰਾਅ ਗਈਆਂ, ਜਿਸ ਕਾਰਨ ਇਕ ਔਰਤ ਸਮੇਤ ਤਿੰਨ ਜਣੇ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਲਵਦੀਪ ਸਿੰਘ ਬਲੈਰੋ ਗੱਡੀ 'ਚ ਆਪਣੀ ਪਤਨੀ ਲਵਪ੍ਰੀਤ ਕੌਰ ਤੋਂ ਇਲਾਵਾ ਆਪਣੀ ਭੈਣ ਅਤੇ ਦੋ ਭਾਣਜਿਆਂ ਸਮੇਤ ਮੋਗਾ ਤੋਂ ਫਰੀਦਕੋਟ 'ਚ ਪੈਂਦੇ ਆਪਣੇ ਪਿੰਡ ਮਾਹਲਾ ਕਲਾਂ ਆ ਰਿਹਾ ਸੀ ਕਿ ਪਿੱਛਿਓਂ ਆ ਰਹੀ ਇਕ ਕਾਰ ਨੇ ਬੱਸ ਨੂੰ ਓਵਰਟੇਕ ਕਰਦਿਆਂ ਬਲੈਰੋ ਨੂੰ ਟੱਕਰ ਮਾਰੀ ਤਾਂ ਕਾਰ ਘੁੰਮ ਗਈ ਅਤੇ ਇਸ ਦੌਰਾਨ ਇਨ੍ਹਾਂ ਦੇ ਪਿੱਛੇ ਆ ਰਹੀ ਤੀਜੀ ਕਾਰ ਵੀ ਉਕਤ ਕਾਰਾਂ ਨਾਲ ਟਕਰਾਅ ਗਈ। ਇਸ ਹਾਦਸੇ 'ਚ ਬਲੈਰੋ ਵਿਚ ਸਵਾਰ ਲਵਪ੍ਰੀਤ ਕੌਰ, ਦੂਜੀ ਕਾਰ ਵਿਚ ਸਵਾਰ ਪਿੰਡ ਹੱਸਣਭੱਟੀ ਨਿਵਾਸੀ ਸੁਖਪ੍ਰੀਤ ਸਿੰਘ ਅਤੇ ਤੀਜੀ ਕਾਰ 'ਚ ਸਵਾਰ ਕੋਟਕਪੂਰਾ ਦੇ ਹੌਲਦਾਰ ਸੁਭਾਸ਼ ਕੁਮਾਰ ਤਿੰਨੋਂ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਥਾਨਕ ਲੋਕਾਂ ਨੇ ਹਸਪਤਾਲ ਦਾਖਲ ਕਰਵਾਇਆ, ਜਿੱਥੇ ਇਨ੍ਹਾਂ ਸਾਰਿਆਂ ਦੀ ਹਾਲਤ ਖਤਰੇ 'ਚੋਂ ਬਾਹਰ ਦੱਸੀ ਜਾ ਰਹੀ ਹੈ।
ਅਨਭੋਲ ਮਾਪਿਆਂ ਨੂੰ ਮਾਰ ਗਈ ਪੁੱਤ ਦੀ 'ਆਸ਼ਕੀ'
NEXT STORY