ਚੰਡੀਗੜ੍ਹ (ਸ਼ਰਮਾ) : ਸੂਬੇ 'ਚ ਪਿਛਲੇ 1 ਸਾਲ ਭਾਵ ਸਾਲ 2022 ਅਤੇ ਇਸ ਸਾਲ ਪਿਛਲੇ ਜਨਵਰੀ ਮਹੀਨੇ ਤੱਕ ਐੱਚ. ਆਈ. ਵੀ. ਦੇ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 10,109 ਹੈ। ਵਿਧਾਨ ਸਭਾ 'ਚ ਦਿੱਤੀ ਗਈ ਇਸ ਜਾਣਕਾਰੀ ਅਨੁਸਾਰ ਇਨ੍ਹਾਂ ਵਿਚੋਂ 8,155 ਪੁਰਸ਼ ਹਨ, ਜਦੋਂ ਕਿ 1,847 ਔਰਤਾਂ ਹਨ। ਟਰਾਂਸਜੈਂਡਰਾਂ ਦੀ ਗਿਣਤੀ 19 ਹੈ, ਜਦੋਂ ਕਿ 56 ਬਾਲਕ ਅਤੇ 32 ਬਾਲਿਕਾਵਾਂ ਐੱਚ. ਆਈ. ਵੀ. ਪਾਜ਼ੇਟਿਵ ਪਾਏ ਗਏ ਹਨ।
ਇਹ ਵੀ ਪੜ੍ਹੋ : PSTET ਦੇ ਚੁੱਕੇ ਉਮੀਦਵਾਰਾਂ ਲਈ ਵੱਡੀ ਖ਼ਬਰ, ਹੁਣ ਮੁੜ ਦੇਣਾ ਪਵੇਗਾ ਪੇਪਰ
ਸਭ ਤੋਂ ਜ਼ਿਆਦਾ 1,711 ਮਾਮਲੇ ਲੁਧਿਆਣਾ ਜ਼ਿਲ੍ਹੇ ਤੋਂ ਰਿਪੋਰਟ ਹੋਏ ਹਨ, ਜਿਨ੍ਹਾਂ ਵਿਚੋਂ ਪੁਰਸ਼ਾਂ ਦੀ ਗਿਣਤੀ 1,448 ਹੈ, ਜਦੋਂ ਕਿ ਔਰਤਾਂ ਦੀ ਗਿਣਤੀ 233 ਹੈ। 2 ਟਰਾਂਸਜੈਂਡਰ ਐੱਚ. ਆਈ. ਵੀ. ਪਾਜ਼ੇਟਿਵ ਪਾਏ ਗਏ ਹਨ, ਜਦੋਂ ਕਿ ਇਸ ਜ਼ਿਲ੍ਹੇ 'ਚ 19 ਬਾਲਕ ਅਤੇ 9 ਬਾਲਿਕਾਵਾਂ ਐੱਚ. ਆਈ. ਵੀ. ਪਾਜ਼ੇਟਿਵ ਪਾਈਆਂ ਗਈਆਂ ਹਨ।
ਇਹ ਵੀ ਪੜ੍ਹੋ : ਵਿਜੀਲੈਂਸ ਦੀ ਰਾਡਾਰ 'ਤੇ ਇਕ ਹੋਰ ਕਾਂਗਰਸੀ ਆਗੂ, ਟੀਮ ਨੇ ਲੁਧਿਆਣਾ 'ਚ ਮਾਰਿਆ ਛਾਪਾ
ਦੂਜੇ ਨੰਬਰ ’ਤੇ ਬਠਿੰਡਾ ਜ਼ਿਲ੍ਹਾ ਹੈ, ਜਿੱਥੇ 1,514 ਮਾਮਲੇ ਸਾਹਮਣੇ ਆਏ ਹਨ। ਇਸ ਜ਼ਿਲ੍ਹੇ 'ਚ 1,281 ਪੁਰਸ਼ ਅਤੇ 225 ਔਰਤਾਂ ਐੱਚ. ਆਈ. ਵੀ. ਪਾਜ਼ੇਟਿਵ ਪਾਈਆਂ ਗਈਆਂ ਹਨ। ਇਸ ਜ਼ਿਲ੍ਹੇ 'ਚ 4 ਬਾਲਕ ਅਤੇ 2-2 ਬਾਲਿਕਾਵਾਂ ਅਤੇ ਟਰਾਂਜੈਂਡਰ ਐੱਚ. ਆਈ. ਵੀ. ਪਾਜ਼ੇਟਿਵ ਰਿਪੋਰਟ ਹੋਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜੀ-20 ਸੰਮੇਲਨ : 10 ਅੰਤਰਰਾਜੀ ਸਰਹੱਦੀ ਜ਼ਿਲ੍ਹਿਆਂ ਦੇ ਆਉਣ-ਜਾਣ ਵਾਲੇ ਪੁਆਇੰਟਾਂ ’ਤੇ ਲਗਾਏ 112 ਮਜ਼ਬੂਤ ਨਾਕੇ
NEXT STORY