ਚੰਡੀਗੜ੍ਹ (ਆਸ਼ੀਸ਼) : ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ 10 ਮਈ ਤੋਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। 7 ਮਈ ਅਧਿਆਪਕਾਂ ਦਾ ਸਕੂਲ ਵਿਚ ਆਖ਼ਰੀ ਵਰਕਿੰਗ ਡੇਅ ਹੋਵੇਗਾ। 8 ਮਈ ਨੂੰ ਮਹੀਨੇ ਦੇ ਦੂਜੇ ਸ਼ਨੀਵਾਰ ਨੂੰ ਛੁੱਟੀ ਹੋਵੇਗੀ ਅਤੇ 9 ਨੂੰ ਐਤਵਾਰ ਹੈ, ਜਿਸ ਦੇ ਚੱਲਦਿਆਂ ਪ੍ਰਸ਼ਾਸਨਿਕ ਤੌਰ ’ਤੇ ਛੁੱਟੀਆਂ ਦੀ ਸ਼ੁਰੂਆਤ 10 ਮਈ ਤੋਂ ਹੋਵੇਗੀ, ਜੋ ਕਿ 8 ਜੂਨ ਤੱਕ ਚੱਲਣਗੀਆਂ। ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਐਲਾਨ ਅਨੁਸਾਰ ਇਸ ਵਾਰ ਅਧਿਆਪਕਾਂ ਨੂੰ ਆਨਲਾਈਨ ਕਲਾਸਾਂ ਲੈਣ ਦੀ ਵੀ ਲੋੜ ਨਹੀਂ ਹੋਵੇਗੀ। ਇਹ ਛੁੱਟੀਆਂ ਸ਼ਹਿਰ ਦੇ 115 ਸਕੂਲਾਂ ਵਿਚ ਤਾਇਨਾਤ ਤਿੰਨ ਹਜ਼ਾਰ ਤੋਂ ਜ਼ਿਆਦਾ ਟੀਚਿੰਗ, ਨਾਨ ਟੀਚਿੰਗ ਅਤੇ ਆਧਿਕਾਰਿਤ ਸਟਾਫ਼ ਨੂੰ ਹੋਈਆਂ ਹਨ।
ਇਹ ਵੀ ਪੜ੍ਹੋ : 'ਕੋਰੋਨਾ' ਦੇ ਖ਼ੌਫ਼ਨਾਕ ਤਾਂਡਵ ਦੀਆਂ ਦਰਦ ਭਰੀਆਂ ਤਸਵੀਰਾਂ, ਮਰੇ ਜੀਆਂ ਦੇ ਫੁੱਲ ਪਾਉਣ ਲਈ ਵੀ ਕਰਨੀ ਪੈ ਰਹੀ ਉਡੀਕ
ਇਨ੍ਹਾਂ ਨੂੰ ਛੁੱਟੀ ਨਹੀਂ
ਸਿੱਖਿਆ ਵਿਭਾਗ ਵੱਲੋਂ ਕੀਤੀਆਂ ਗਈਆਂ ਛੁੱਟੀਆ ਦਾ ਲਾਭ ਸ਼ਹਿਰ ਦੇ ਸਕੂਲਾਂ ਵਿਚ ਤਾਇਨਾਤ ਹੈੱਡਮਾਸਟਰ, ਪ੍ਰਿੰਸੀਪਲ ਤੋਂ ਇਲਾਵਾ ਨਾਨ ਟੀਚਿੰਗ ਸਟਾਫ਼ ਵਿਚ ਕਲੈਰੀਕਲ ਸਟਾਫ਼ ਅਤੇ ਫੋਰਥ ਕਲਾਸ ਮੁਲਾਜ਼ਮਾਂ ਨੂੰ ਨਹੀਂ ਮਿਲੇਗਾ। ਉਨ੍ਹਾਂ ਨੂੰ ਰੂਟੀਨ ਵਿਚ ਸਕੂਲ ਆਉਣਾ ਹੋਵੇਗਾ। ਫੋਰਥ ਕਲਾਸ ਸਟਾਫ਼ ਲੋੜ ਅਨੁਸਾਰ 50 ਫ਼ੀਸਦੀ ਸਕੂਲ ਵਿਚ ਆ ਕੇ ਕੰਮ ਕਰੇਗਾ।
ਇਹ ਵੀ ਪੜ੍ਹੋ : ਪੰਜਾਬ 'ਚ 'ਵੈਕਸੀਨੇਸ਼ਨ ਸਟਾਕ' ਨੇ ਵਧਾਈ ਕੈਪਟਨ ਦੀ ਚਿੰਤਾ, ਕੇਂਦਰ ਨੂੰ ਫਿਰ ਲਾਈ ਗੁਹਾਰ
ਨਤੀਜੇ ਵਿਚ ਲੱਗੀ ਡਿਊਟੀ
ਸਕੂਲਾਂ ਵਿਚ ਅਧਿਆਪਕਾਂ ਦੀ ਛੁੱਟੀ ਹੋਣ ਦੇ ਨਾਲ ਸਕੂਲ ਹੈੱਡਮਾਸਟਰ ਅਤੇ ਪ੍ਰਿੰਸੀਪਲ ਨੂੰ 10ਵੀਂ ਜਮਾਤ ਦਾ ਨਤੀਜਾ ਵੀ ਤਿਆਰ ਕਰਵਾਉਣਾ ਹੋਵੇਗਾ, ਜਿਸ ਲਈ ਅਧਿਆਪਕਾਂ ਦੀ ਡਿਊਟੀ ਲੱਗੇਗੀ। ਡਿਊਟੀ ਤਹਿਤ ਦਸਵੀਂ ਜਮਾਤ ਦੇ ਸੱਤ ਅਧਿਆਪਕਾਂ ਦੀ ਡਿਊਟੀ ਰਹੇਗੀ। ਪੰਜ ਅਧਿਆਪਕ ਆਪਣੇ ਹੀ ਸਕੂਲ ਵਿਚ 10ਵੀਂ ਜਮਾਤ ਦਾ ਨਤੀਜਾ ਤਿਆਰ ਕਰਨਗੇ ਅਤੇ 2 ਅਧਿਆਪਕ ਕਿਸੇ ਦੂਜੇ ਸਕੂਲ ਵਿਚ ਜਾ ਕੇ ਨਤੀਜਾ ਤਿਆਰ ਕਰਨ ਵਿਚ ਮੱਦਦ ਕਰਨਗੇ। ਉਸ ਦੀ ਪਲਾਨਿੰਗ ਸਕੂਲ ਹੈੱਡਮਾਸਟਰ ਅਤੇ ਪ੍ਰਿੰਸੀਪਲ ਨੂੰ ਕਰਵਾਉਣੀ ਹੋਵੇਗੀ। ਜ਼ਿਕਰਯੋਗ ਹੈ ਕਿ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਸੀ. ਬੀ. ਐੱਸ. ਈ. ਨੇ 20 ਜੂਨ ਨੂੰ ਦਸਵੀਂ ਜਮਾਤ ਦਾ ਨਤੀਜਾ ਐਲਾਨ ਕਰਨ ਦਾ ਐਲਾਨ ਕਰ ਦਿੱਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਪੰਜਾਬ ਪੁਲਸ ’ਚ ਵੱਡਾ ਫੇਰਬਦਲ, 10 IPS ਅਧਿਕਾਰੀਆਂ ਦਾ ਤਬਾਦਲਾ
NEXT STORY