ਚੰਡੀਗੜ੍ਹ : ਭਾਰਤੀ ਖੁਰਾਕ ਨਿਗਮ 'ਚ ਤਾਇਨਾਤ ਪੰਜਾਬ ਹੋਮ ਗਾਰਡਾਂ ਲਈ ਅਦਾਲਤ ਵਲੋਂ ਲਿਆ ਗਿਆ ਤਨਖਾਹਾਂ ਵਧਾਉਣ ਦਾ ਫੈਸਲਾ ਮੁਸੀਬਤ ਬਣ ਗਿਆ ਹੈ ਕਿਉਂਕਿ ਇਸ ਫੈਸਲੇ ਤੋਂ ਬਾਅਦ ਨਿਗਮ ਨੂੰ ਹੋਮ ਗਾਰਡ ਮਹਿੰਗੇ ਜਾਪਣ ਲੱਗੇ ਹਨ, ਜਿਸ ਕਾਰਨ 1045 ਜਵਾਨਾਂ 'ਤੇ ਬਰਤਰਫੀ ਦੀ ਤਲਵਾਰ ਲਟਕ ਗਈ ਹੈ। ਸੁਪਰੀਮ ਕੋਰਟ ਵਲੋਂ ਹੋਮ ਗਾਰਡਾਂ ਦੀਆਂ ਤਨਖਾਹਾਂ 'ਚ ਤਿੰਨ ਗੁਣਾ ਵਾਧੇ ਸੰਬੰਧੀ ਸੁਣਾਇਆ ਫੈਸਲਾ ਹੀ ਉਨ੍ਹਾਂ 'ਤੇ ਭਾਰੀ ਪੈ ਗਿਆ ਹੈ ਕਿਉਂਕਿ ਨਿਗਮ ਨੇ 1045 ਗਾਰਡਾਂ ਦੀਆਂ ਸੇਵਾਵਾਂ ਖਤਮ ਕਰਨ ਦਾ ਮਨ ਬਣਾ ਲਿਆ ਹੈ। ਪੰਜਾਬ ਹੋਮ ਗਾਰਡ ਵਿਭਾਗ ਨੇ ਇਸ ਸਾਰੇ ਮਾਮਲੇ 'ਚ ਮੁੱਖ ਮੰਤਰੀ ਦਫਤਰ ਦੇ ਦਖਲ ਦੀ ਮੰਗ ਕੀਤੀ ਹੈ। ਉਂਝ ਕੋਈ ਫੈਸਲਾ ਲਏ ਜਾਣ ਤੱਕ ਹੋਮ ਗਾਰਡਾਂ ਦੀਆਂ ਨਿਗਮ 'ਚ ਸੇਵਾਵਾਂ ਫਿਲਹਾਲ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਜ਼ਿਕਰਯੋਗ ਹੈ ਕਿ ਹੋਮ ਗਾਰਡ ਜਵਾਨਾਂ ਨੂੰ ਤਨਖਾਹਾਂ ਤਾਇਨਾਤੀ ਵਾਲੇ ਵਿਭਾਗ ਵੱਲੋਂ ਹੀ ਦਿੱਤੀਆਂ ਜਾਂਦੀਆਂ ਹਨ।
ਫਰੀਦਕੋਟ : ਸਿਲੰਡਰ ਨੂੰ ਲੱਗੀ ਭਿਆਨਕ ਅੱਗ, ਦੋ ਲੜਕੀਆਂ ਝੁਲਸੀਆਂ
NEXT STORY