ਜਲੰਧਰ (ਮਹੇਸ਼)— ਬੀਤੇ ਮਹੀਨੇ ਲੱਦੇਵਾਲੀ ਰੋਡ 'ਤੇ ਸਥਿਤ ਏ. ਐੱਸ. ਆਈ. ਵਿਜੈ ਕੁਮਾਰ ਦੇ ਘਰ 'ਚ ਵਾਪਰੀ ਚੋਰੀ ਦੀ ਘਟਨਾ ਨੂੰ ਟ੍ਰੇਸ ਕਰਨ ਲਈ ਵਿਜੈ ਕੁਮਾਰ ਦੀ ਪਤਨੀ ਨੇ ਇਨਾਮ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਸੀ. ਆਈ. ਡੀ. ਦੇ ਏ. ਐੱਸ. ਆਈ. ਵਿਜੈ ਕੁਮਾਰ ਪੁੱਤਰ ਧਨੀ ਰਾਮ ਦੇ ਲੱਦੇਵਾਲੀ ਰੋਡ 'ਤੇ ਬੀ. ਐੱਸ. ਐੱਨ. ਐੱਲ. ਐਕਸਚੇਂਜ ਨੇੜੇ ਸਥਿਤ ਘਰ 'ਚੋਂ 29 ਅਕਤੂਬਰ ਨੂੰ ਦਿਨ-ਦਿਹਾੜੇ ਚੋਰੀ ਹੋਏ ਲੱਖਾਂ ਰੁਪਏ ਦੀ ਕੀਮਤ ਦੇ 8 ਤੋਲੇ ਸੋਨੇ ਦੇ ਗਹਿਣੇ ਅਤੇ 50 ਹਜ਼ਾਰ ਦੀ ਨਕਦੀ ਦਾ ਪੁਲਸ ਨੂੰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।
ਵਾਰਦਾਤ ਦੇ 10 ਦਿਨਾਂ ਬਾਅਦ ਏ. ਐੱਸ. ਆਈ. ਵਿਜੈ ਕੁਮਾਰ ਦੀ ਪਤਨੀ ਅੰਜਨਾ ਸ਼ਰਮਾ ਨੇ ਐਲਾਨ ਕੀਤਾ ਹੈ ਕਿ ਉਕਤ ਵਾਰਦਾਤ ਨੂੰ ਜੋ ਵੀ ਕੋਈ ਟ੍ਰੇਸ ਕਰਵਾਏਗਾ, ਉਸ ਨੂੰ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਅਤੇ ਸੂਚਨਾ ਦੇਣ ਵਾਲੇ ਦਾ ਨਾਂ ਵੀ ਗੁਪਤ ਰੱਖਿਆ ਜਾਵੇਗਾ। ਹਾਲਾਂਕਿ ਪੁਲਸ ਨੇ ਵਾਰਦਾਤ ਵਾਲੇ ਦਿਨ ਹੀ ਏ. ਐੱਸ. ਆਈ. ਵਿਜੈ ਕੁਮਾਰ ਦੇ ਬਿਆਨਾਂ 'ਤੇ ਥਾਣਾ ਰਾਮਾਮੰਡੀ 'ਚ ਆਈ. ਪੀ. ਸੀ. ਦੀ ਧਾਰਾ 454 ਅਤੇ 380 ਦੇ ਤਹਿਤ ਕੇਸ ਦਰਜ ਕਰ ਲਿਆ ਸੀ ਅਤੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਵੀ ਖੰਗਾਲੀਆਂ ਸਨ ਪਰ ਚੋਰਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਸੀ। ਏ. ਐੱਸ. ਆਈ. ਦੀ ਪਤਨੀ ਅੰਜਨਾ ਨੇ ਕਿਹਾ ਕਿ ਉਨ੍ਹਾਂ ਦੇ ਘਰ ਦੀ ਵਾਰਦਾਤ ਤੋਂ ਬਾਅਦ ਖੇਤਰ 'ਚ ਹੋਰ ਵੀ 4-5 ਵਾਰਦਾਤਾਂ ਹੋ ਚੁੱਕੀਆਂ ਹਨ ਪਰ ਅਜੇ ਤੱਕ ਕੋਈ ਵੀ ਵਾਰਦਾਤ ਟ੍ਰੇਸ ਨਹੀਂ ਹੋ ਸਕੀ ਹੈ।
ਸਫਾਈ ਕਰਮਚਾਰੀਆਂ ਨੇ ਠੋਕਿਆ ਨਗਰ ਕੌਂਸਲ ਦੇ ਦਰਵਾਜ਼ੇ ਨੂੰ ਤਾਲਾ
NEXT STORY