ਜਲੰਧਰ (ਸੁਧੀਰ)— ਸਥਾਨਕ ਚੰਦਨ ਨਗਰ ਤੇ ਸੰਤ ਨਗਰ ਕੋਲ ਪੈਂਦੀ ਜੈਨ ਕਾਲੋਨੀ 'ਚ ਸਥਿਤ ਮਾਡਰਨ ਬੁੱਕ ਡਿਪੂ ਦੇ ਮਾਲਕ ਨਰੇਸ਼ ਕੁਮਾਰ ਦੀ ਪਤਨੀ ਕੰਚਨ ਰਾਣੀ ਨੂੰ ਫਾਸਟਵੇ ਕੇਬਲ ਮੁਲਾਜ਼ਮ ਦੀ ਵਰਦੀ ਪਾ ਕੇ ਆਏ ਲੁਟੇਰਿਆਂ ਵੱਲੋਂ ਬੰਧਕ ਬਣਾ ਕੇ ਲੱਖਾਂ ਦੀ ਲੁੱਟ ਦੇ ਮਾਮਲੇ ਨੂੰ 24 ਘੰਟੇ ਬੀਤਣ ਤੋਂ ਬਾਅਦ ਵੀ ਕਮਿਸ਼ਨਰੇਟ ਪੁਲਸ ਹੱਲ ਨਹੀਂ ਕਰ ਸਕੀ।
ਸੀ. ਸੀ. ਟੀ. ਵੀ. ਕੈਮਰਿਆਂ 'ਚ ਲੁਟੇਰਿਆਂ ਦੀ ਫੁਟੇਜ ਸਾਫ ਨਹੀਂ
ਪੁਲਸ ਨੂੰ ਮਿਲੀ ਸੀ. ਸੀ. ਟੀ. ਵੀ. ਫੁਟੇਜ 'ਚ ਲੁਟੇਰਿਆਂ ਦੀਆਂ ਤਸਵੀਰਾਂ ਸਾਫ ਨਹੀਂ ਦਿਸ ਰਹੀਆਂ। ਫਿਲਹਾਲ ਪੁਲਸ ਨੂੰ ਬਸ ਇੰਨਾ ਪਤਾ ਲੱਗਾ ਹੈ ਕਿ ਮੋਟਰਸਾਈਕਲ ਚਲਾਉਣ ਵਾਲੇ ਇਕ ਲੁਟੇਰੇ ਨੇ ਮੂੰਹ 'ਤੇ ਰੁਮਾਲ ਬੰਨ੍ਹਿਆ ਹੋਇਆ ਹੈ। ਫੁਟੇਜ 'ਚ ਲੁਟੇਰਿਆਂ ਦੇ ਮੋਟਰਸਾਈਕਲ ਦਾ ਨੰਬਰ ਵੀ ਨਹੀਂ ਪੜ੍ਹਿਆ ਜਾ ਰਿਹਾ। ਘਟਨਾ ਸਥਾਨ ਦੇ ਬਾਹਰ ਗੁਆਂਢੀਆਂ ਦੇ ਘਰ ਦੇ ਬਾਹਰ ਲੱਗਾ ਕੈਮਰਾ ਖਰਾਬ ਹੋਣ ਕਾਰਨ ਅਤੇ ਲੁਟੇਰਿਆਂ ਦੀਆਂ ਫੁਟੇਜ 'ਚ ਤਸਵੀਰਾਂ ਸਾਫ ਨਾ ਹੋਣ ਕਾਰਨ ਪੁਲਸ ਨੂੰ ਲੁਟੇਰਿਆਂ ਤੱਕ ਪਹੁੰਚਣ 'ਚ ਮੁਸ਼ਕਲ ਆ ਰਹੀ ਹੈ।
ਕਿਸੇ ਭੇਤੀ ਦਾ ਹੱਥ ਹੋਣ ਦੇ ਸ਼ੱਕ ਨੂੰ ਮੁੱਖ ਰੱਖਦਿਆਂ ਪੁਲਸ ਕਰ ਰਹੀ ਜਾਂਚ
ਪੁਲਸ ਦਾ ਕਹਿਣਾ ਹੈ ਕਿ ਵਾਰਦਾਤ ਪਿੱਛੇ ਕਿਸੇ ਭੇਤੀ ਦਾ ਹੱਥ ਹੈ। ਪੁਲਸ ਮੁਤਾਬਕ ਕੰਚਨ ਰਾਣੀ ਦੁਪਹਿਰ ਦੇ ਸਮੇਂ ਆਪਣੇ ਪਤੀ ਦੇ ਨਾਲ ਦੁਕਾਨ 'ਤੇ ਜਾਂਦੀ ਸੀ। ਵਾਰਦਾਤ ਸਮੇਂ ਉਹ ਘਰ 'ਚ ਇਕੱਲੀ ਸੀ, ਜਿਸ ਤੋਂ ਬਾਅਦ ਦੋ ਲੁਟੇਰੇ ਚਲੇ ਗਏ ਅਤੇ ਨੌਕਰਾਣੀ ਦੇ ਜਾਣ ਤੋਂ ਬਾਅਦ 4 ਲੁਟੇਰੇ ਦੋਬਾਰਾ ਆਏ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਗਏ। ਪੁਲਸ ਇਸ ਪੂਰੇ ਕ੍ਰਾਈਮ ਸੀਨ ਪਿੱਛੇ ਕਿਸੇ ਭੇਤੀ ਦਾ ਹੱਥ ਹੋਣ ਦਾ ਸ਼ੱਕ ਮੰਨ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਫਾਸਟਵੇ ਕੇਬਲ ਦੇ ਦਫਤਰ 'ਚੋਂ ਵੀ ਪੁਲਸ ਨੇ ਲੁਟੇਰਿਆਂ ਦੀ ਕਰਵਾਈ ਜਾਂਚ
ਏ. ਡੀ. ਸੀ. ਪੀ. ਸਿਟੀ-1 ਮਨਦੀਪ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਫੁਟੇਜ ਦੇ ਆਧਾਰ 'ਤੇ ਪੁਲਸ ਨੇ ਫਾਸਟਵੇ ਕੇਬਲ ਦੇ ਦਫਤਰ 'ਚ ਵੀ ਲੁਟੇਰਿਆਂ ਦੀਆਂ ਤਸਵੀਰਾਂ ਦਿਖਾ ਕੇ ਲੁਟੇਰਿਆਂ ਦੀ ਜਾਂਚ ਕਰਵਾਈ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਸ ਨੂੰ ਲੁਟੇਰਿਆਂ ਬਾਰੇ ਕੋਈ ਅਹਿਮ ਸੁਰਾਗ ਨਹੀਂ ਮਿਲਿਆ। ਉਨ੍ਹਾਂ ਨੇ ਦੱਸਿਆ ਕਿ ਲੁਟੇਰਿਆਂ ਦੇ ਫੜੇ ਜਾਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਲੁਟੇਰਿਆਂ ਕੋਲ ਫਾਸਟਵੇ ਕੇਬਲ ਦੀ ਵਰਦੀ ਕਿਥੋਂ ਆਈ?
ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਜਾਰੀ: ਏ. ਡੀ. ਸੀ. ਪੀ. ਸਿਟੀ-1
ਮਾਮਲੇ ਬਾਰੇ ਏ. ਡੀ. ਸੀ. ਪੀ. ਸਿਟੀ-1 ਮਨਦੀਪ ਸਿੰਘ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਪੁਲਸ ਮਾਮਲੇ ਨੂੰ ਟਰੇਸ ਕਰ ਲਵੇਗੀ।
ਮੁਹੱਲੇ 'ਚ ਦਹਿਸ਼ਤ ਦਾ ਮਾਹੌਲ ਬਰਕਰਾਰ
24 ਘੰਟੇ ਬੀਤ ਜਾਣ ਤੋਂ ਬਾਅਦ ਵੀ ਲੁਟੇਰਿਆਂ ਦੇ ਨਾ ਫੜੇ ਜਾਣ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਰਕਰਾਰ ਹੈ ਕਿ ਆਖਿਰ ਕਿਵੇਂ ਸ਼ਹਿਰ ਦੇ ਮੁੱਖ ਭੀੜ-ਭਾੜ ਵਾਲੇ ਇਲਾਕੇ 'ਚ ਦਿਨ-ਦਿਹਾੜੇ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।
ਜੂਨ ਮਹੀਨੇ ਤੱਕ 7500 ਏਕੜ ਤੋਂ ਵਧੇਰੇ ਰਕਬੇ ਤੋਂ ਨਜਾਇਜ਼ ਕਬਜ਼ੇ ਹਟਾਏ ਜਾਣਗੇ
NEXT STORY