ਮਾਨਸਾ (ਜੱਸਲ) - ਸਭਨਾਂ ਲਈ ਮਕਾਨ ਮਿਸ਼ਨ ਦਾ ਸੁਪਨਾ ਸਾਕਾਰ ਕਰਨ ਅਤੇ ਪੰਜਾਬ ਸਰਕਾਰ ਦੀ 'ਪੰਜਾਬ ਸ਼ਹਿਰੀ ਆਵਾਸ ਯੋਜਨਾ' ਤਹਿਤ ਸ਼ਹਿਰੀ ਗਰੀਬਾਂ ਪਾਸੋਂ ਡਿਮਾਂਡ ਸਰਵੇ ਮੁਕੰਮਲ ਕਰਵਾ ਕੇ 30 ਸਤੰਬਰ ਤੱਕ ਦਰਖ਼ਾਸਤਾਂ ਪ੍ਰਾਪਤ ਕਰਨੀਆਂ ਯਕੀਨੀ ਬਣਾਈਆਂ ਜਾਣ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ 'ਪੰਜਾਬ ਸ਼ਹਿਰੀ ਆਵਾਸ ਯੋਜਨਾ' ਤੋਂ ਵਾਂਝਾ ਨਾ ਰਹੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਧਰਮ ਪਾਲ ਗੁਪਤਾ ਨੇ ਅੱਜ ਇਸ ਸਕੀਮ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਬੁਲਾਈ ਗਈ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਸ਼੍ਰੀ ਗੁਪਤਾ ਨੇ ਦੱਸਿਆ ਕਿ ਸ਼ਹਿਰੀ ਆਵਾਸ ਯੋਜਨਾ ਤਹਿਤ ਈ. ਡਬਲਿਊ. ਐੱਸ. (ਇਕਨਾਮੀਕਲੀ ਵੀਕਰ ਸੈਕਸ਼ਨ) ਕੈਟਾਗਿਰੀ ਦੇ ਬੇਘਰੇ ਸ਼ਹਿਰੀ ਐੱਸ. ਸੀ. ਤੇ ਬੀ.ਸੀ., ਜਿਨ੍ਹਾਂ ਦੀ ਸਾਲਾਨਾ ਆਮਦਨ 3 ਲੱਖ ਰੁਪਏ ਤੱਕ ਹੈ, ਨੂੰ 325 ਸਕੇਅਰ ਫੁੱਟ ਦੇ ਮੁਫ਼ਤ ਮਕਾਨ ਮੁਹੱਈਆ ਕਰਵਾਏ ਜਾਣਗੇ ਅਤੇ ਈ. ਡਬਲਿਊ. ਐੱਸ. ਕੈਟਾਗਿਰੀ ਦੇ ਐੱਸ. ਸੀ. ਤੇ ਬੀ.ਸੀ. ਤੋਂ ਬਿਨਾਂ ਲਾਭਪਾਤਰੀਆਂ ਨੂੰ 1.50 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਸ਼੍ਰੀ ਗੁਪਤਾ ਨੇ ਦੱਸਿਆ ਕਿ ਕ੍ਰੈਡਿਟ ਲਿੰਕਡ ਸਬਸਿਡੀ ਅਧੀਨ ਮਕਾਨ ਬਣਾਉਣ ਲਈ ਸਸਤੇ ਕਰਜ਼ੇ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ 6 ਲੱਖ ਤੱਕ ਦੀ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ 6 ਲੱਖ ਤੱਕ ਮਕਾਨ ਕਰਜ਼ੇ 'ਤੇ 6.5 ਫੀਸਦੀ ਵਿਆਜ ਦੀ ਦਰ 'ਤੇ ਸਬਸਿਡੀ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਸ਼੍ਰੀ ਗੁਪਤਾ ਨੇ ਦੱਸਿਆ ਕਿ 12 ਲੱਖ ਰੁਪਏ ਸਾਲਾਨਾ ਪਰਿਵਾਰਕ ਆਮਦਨ ਵਾਲਿਆਂ ਨੂੰ 9 ਲੱਖ ਤੱਕ ਮਕਾਨ ਕਰਜ਼ੇ 'ਤੇ 4 ਫੀਸਦੀ ਅਤੇ 18 ਲੱਖ ਰੁਪਏ ਸਾਲਾਨਾ ਆਮਦਨ ਵਾਲਿਆਂ ਨੂੰ 12 ਲੱਖ ਰੁਪਏ ਮਕਾਨ ਕਰਜ਼ੇ 'ਤੇ 3 ਫੀਸਦੀ ਵਿਆਜ 'ਚ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਮਕਾਨ ਉਸਾਰੀ ਲਈ ਜਾਂ ਮੌਜੂਦਾ ਮਕਾਨ ਦੇ 325 ਸਕੇਅਰ ਫੁੱਟ ਦੇ ਵਧਾਵੇ ਲਈ 1.50 ਰੁਪਏ ਤੱਕ ਲਾਭ ਪ੍ਰਾਪਤ ਕਰ ਸਕਦਾ ਹੈ। ਸ਼੍ਰੀ ਗੁਪਤਾ ਨੇ ਦੱਸਿਆ ਕਿ ਝੁੱਗੀ ਝੌਂਪੜੀ 'ਚ ਰਹਿਣ ਵਾਲੇ ਯੋਗ ਵਿਅਕਤੀਆਂ ਦਾ ਸੀਤੂ ਸਲੱਮ ਰੀ-ਡਿਵੈੱਲਪਮੈਂਟ ਸਕੀਮ ਅਧੀਨ ਮੁੜਵਸੇਵਾਂ ਕੀਤਾ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਗੁਰਿੰਦਰਪਾਲ ਸਿੰਘ ਸਹੋਤਾ, ਐੱਸ. ਡੀ. ਐੱਮ. ਮਾਨਸਾ ਸ਼੍ਰੀ ਲਤੀਫ਼ ਅਹਿਮਦ, ਸਹਾਇਕ ਕਮਿਸ਼ਨਰ (ਜ) ਸ਼੍ਰੀ ਓਮ ਪ੍ਰਕਾਸ਼, ਕਾਰਜ ਸਾਧਕ ਅਫ਼ਸਰ ਮਾਨਸਾ ਸ਼੍ਰੀ ਰਵੀ ਕੁਮਾਰ, ਕਾਰਜ ਸਾਧਕ ਅਫ਼ਸਰ ਸਰਦੂਲਗੜ੍ਹ ਸ਼੍ਰੀ ਅਸ਼ੋਕ ਪਥਰੀਆ, ਕਾਰਜ ਸਾਧਕ ਅਫ਼ਸਰ ਬਰੇਟਾ/ਬੁਢਲਾਡਾ ਸ਼੍ਰੀ ਸੰਜੇ ਕੁਮਾਰ ਤੋਂ ਇਲਾਵਾ ਹੋਰ ਵੀ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਸ਼ਤਾਬਦੀ ਰੋਕਣ ਦੇ ਮਾਮਲੇ 'ਚ ਲੁਧਿਆਣਾ ਕਾਂਗਰਸ ਪ੍ਰਧਾਨ ਗੁਰਪ੍ਰੀਤ ਗੋਗੀ ਗ੍ਰਿਫਤਾਰ (ਤਸਵੀਰਾਂ)
NEXT STORY