ਨਵੀਂ ਦਿੱਲੀ — ਸਿਰਸਾ ਡੇਰਾ ਮੁਖੀ ਅਤੇ ਬਲਾਤਕਾਰ ਦਾ ਦੋਸ਼ੀ ਰਾਮ ਰਹੀਮ ਜੇਲ 'ਚ ਹੈ ਹੁਣ ਪੁਲਸ ਨੂੰ ਭਾਲ ਹੈ ਹਨੀਪ੍ਰੀਤ ਦੀ। ਹਨੀਪ੍ਰੀਤ ਦੇ ਖਿਲਾਫ ਪੰਚਕੂਲਾ 'ਚ ਹਿੰਸਾ ਭੜਕਾਉਣ ਦੇ ਮਾਮਲੇ 'ਚ ਕੇਸ ਦਰਜ ਕੀਤਾ ਗਿਆ ਹੈ। ਹਨੀਪ੍ਰੀਤ ਨੂੰ ਲੱਭਣ ਲਈ ਪੁਲਸ ਦਿਨ-ਰਾਤ ਇਕ ਕਰ ਰਹੀ ਹੈ। ਪਹਿਲਾ ਖਬਰ ਸੀ ਕਿ ਉਹ ਬਿਹਾਰ 'ਚ ਹੈ। ਇਸ ਕਾਰਨ ਦੇਸ਼ ਦੇ 4 ਜ਼ਿਲਿਆਂ 'ਚ ਅਲਰਟ ਘੋਸ਼ਿਤ ਕਰ ਦਿੱਤਾ ਗਿਆ। ਉਸ ਤੋਂ ਬਾਅਦ ਖਬਰ ਮਿਲੀ ਕਿ ਹਨੀਪ੍ਰੀਤ ਨੇਪਾਲ 'ਚ ਹੈ। ਨੇਪਾਲ 'ਚ ਇਟਹਰੀ ਦੇ ਕੋਲ ਸਥਿਤ ਘਰਾਨ ਇਲਾਕੇ 'ਚ ਦੇਖੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦਰਅਸਲ ਸਾਲ 2015 ਨੂੰ ਨੇਪਾਲ 'ਚ ਆਏ ਭੂਚਾਲ ਦੇ ਦੌਰਾਨ ਰਾਮ ਰਹੀਮ ਨੇ ਇਸ ਇਲਾਕੇ ਰਾਹਤ ਮੁਹਿੰਮ ਚਲਾਈ ਸੀ ਜਿਸ ਕਾਰਨ ਇਥੇ ਵੀ ਉਸਦੇ ਬਹੁਤ ਸਾਰੇ ਭਗਤ ਹਨ।
ਸੂਤਰਾਂ ਮੁਤਾਬਕ ਹੋ ਸਕਦਾ ਹੈ ਕਿ ਰਾਮ ਰਹੀਮ ਦੇ ਭਗਤਾਂ 'ਚੋਂ ਕੋਈ ਹਨੀਪ੍ਰੀਤ ਦੀ ਸਹਾਇਤਾ ਕਰ ਰਿਹਾ ਹੋਵੇ। ਸੂਤਰਾਂ ਅਨੁਸਾਰ ਉਹ ਉਥੇ ਭੇਸ ਬਦਲ ਕੇ ਰਹਿ ਰਹੀ ਹੈ। ਦੂਸਰੇ ਪਾਸੇ ਹਰਿਆਣਾ ਪੁਲਸ ਲਈ ਹਨੀਪ੍ਰੀਤ ਨੂੰ ਇਥੇ ਲਿਆਉਣਾ ਅਸਾਨ ਨਹੀਂ ਹੋਵੇਗਾ ਕਿਉਂਕਿ ਨੇਪਾਲ ਅਤੇ ਭਾਰਤ ਵਿਚਕਾਰ ਸਪੁਰਦਗੀ ਸੰਧੀ ਨਹੀਂ ਹੈ। ਮਤਲਬ ਰਸਮੀ ਤੌਰ 'ਤੇ ਕਿਸੇ ਵੀ ਦੋਸ਼ੀ ਨੂੰ ਫੜ ਕੇ ਨੇਪਾਲ ਸਿੱਧੇ ਤੌਰ 'ਤੇ ਭਾਰਤ ਦੇ ਹਵਾਲੇ ਨਹੀਂ ਕਰ ਸਕਦਾ। ਨੇਪਾਲ ਪੁਲਸ ਆਈ.ਜੀ.ਪੀ. ਪ੍ਰਕਾਸ਼ ਆਰਯਲ ਨੇ ਇਕ ਖਾਸ ਮੁਲਾਕਾਤ 'ਚ ਦੱਸਿਆ ਕਿ ਉਹ ਇਸ ਮੁੱਦੇ 'ਤੇ ਨਹੀਂ ਬੋਲ ਸਕਦੇ ਕਿਉਂਕਿ ਹਨੀਪ੍ਰੀਤ ਦੇ ਵਿਰੁੱਧ ਨੇਪਾਲ 'ਚ ਕੋਈ ਕੇਸ ਨਹੀਂ ਹੈ। ਜ਼ਿਕਰਯੋਗ ਹੈ ਕਿ ਹਨੀਪ੍ਰੀਤ 25 ਅਗਸਤ ਦੀ ਸ਼ਾਮ ਤੋਂ ਫਰਾਰ ਹੈ।
ਰੰਜਿਸ਼ ਦੇ ਚਲਦਿਆਂ ਹਥਿਆਰਬੰਦ ਵਿਅਕਤੀਆਂ ਨੇ ਘਰ ਅੰਦਰ ਦਾਖਲ ਹੋ ਕੇ ਕੀਤੀ ਫਾਇਰਿੰਗ, 10 ਨਾਮਜ਼ਦ
NEXT STORY