ਹੁਸ਼ਿਆਰਪੁਰ (ਅਮਰੀਕ ਕੁਮਾਰ) - ਚਮਕੀ ਬੁਖਾਰ ਨੇ ਜਿਥੇ ਲੀਚੀ ਖਾਣ ਵਾਲਿਆਂ ਦਾ ਸਵਾਦ ਫਿੱਕਾ ਕਰਕੇ ਰੱਖ ਦਿੱਤਾ ਹੈ, ਉਥੇ ਹੀ ਲੀਚੀ ਵੇਚਣ ਵਾਲੇ ਵਪਾਰੀਆਂ ਨੂੰ ਵੀ ਵੱਡਾ ਘਾਟਾ ਪਾਇਆ ਹੈ। ਜੇਕਰ ਗੱਲ ਹੁਸ਼ਿਆਰਪੁਰ ਦੀ ਕਰੀਏ ਤਾਂ ਇਥੋਂ ਦੀ ਲੀਚੀ ਦਿੱਲੀ, ਕੱਲਕਤਾ, ਬੈਂਗਲੋਰ ਤੇ ਮੁੰਬਈ ਦੀਆਂ ਵੱਡੀਆਂ-ਵੱਡੀਆਂ ਮੰਡੀਆਂ 'ਚ ਵੇਚੀ ਜਾਂਦੀ ਸੀ। ਇਸ ਨਾਲ ਵਪਾਰੀਆਂ ਨੂੰ ਵੱਡਾ ਮੁਨਾਫਾ ਹੁੰਦਾ ਸੀ ਪਰ ਅੱਜ ਲੀਚੀ ਖਾਣ ਨਾਲ ਚਮਕੀ ਬੁਖਾਰ ਹੋਣ ਦੀ ਖਬਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਕਾਰਨ ਲੀਚੀ ਦਾ ਧੰਦਾ ਵਪਾਰੀਆਂ ਲਈ ਘਾਟੇ ਵਾਲਾ ਸੌਦਾ ਬਣ ਗਿਆ ਹੈ। ਕਿਸਾਨਾਂ ਦੀ ਮੰਨੀਏ ਤਾਂ ਮੰਡੀ 'ਚ ਪਈ ਲੀਚੀ ਨੂੰ ਹੁਣ ਕੋਈ 20 ਰੁਪਏ ਕਿਲੋ ਦੇ ਭਾਅ 'ਚ ਵੀ ਚੁੱਕਣ ਨੂੰ ਤਿਆਰ ਨਹੀਂ।
ਇਸ ਸਬੰਧ 'ਚ ਬਾਗਬਾਨੀ ਵਿਭਾਗ ਦੇ ਡਾਕਟਰ ਅਵਤਾਰ ਸਿੰਘ ਨੇ ਪੁਸ਼ਟੀ ਕੀਤੀ ਕਿ ਚਮਕੀ ਬੁਖਾਰ ਹੋਣ ਦਾ ਕਾਰਨ ਲੀਚੀ ਨਹੀਂ ਹੈ, ਕਿਉਂਕਿ ਜੇਕਰ ਅਜਿਹਾ ਹੁੰਦਾ ਤਾਂ ਭਾਰਤ ਦੇ ਹੋਰਨਾਂ ਹਿੱਸਿਆਂ 'ਚ ਵੀ ਬਿਹਾਰ ਜਿਹੀ ਸਥਿਤੀ ਦੇਖਣ ਨੂੰ ਮਿਲ ਸਕਦੀ ਸੀ ਪਰ ਅਜਿਹਾ ਕੁਝ ਵੀ ਨਹੀਂ ਹੈ। ਦੱਸ ਦੇਈਏ ਕਿ ਲੀਚੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓਜ਼ ਨੇ ਲੀਚੀ ਵਪਾਰੀ ਦਾ ਆਰਥਿਕ ਪੱਖੋਂ ਲੱਕ ਤੋੜ ਕੇ ਰੱਖ ਦਿੱਤਾ ਹੈ, ਜਿਨ੍ਹਾਂ ਨੂੰ ਨੁਕਸਾਨ 'ਚੋਂ ਉਭਰਨ ਲਈ ਸਮਾਂ ਲੱਗ ਸਕਦਾ ਹੈ।
ਲੁਧਿਆਣੇ ਵਾਲਿਓ ਸਾਵਧਾਨ! ਖਤਰੇ 'ਚ ਹੈ ਜਾਨ
NEXT STORY