ਹੁਸ਼ਿਆਰਪੁਰ (ਘੁੰਮਣ)-ਜ਼ਿਲਾ ਕਾਂਗਰਸ ਕਮੇਟੀ ਦੇ ਦਫ਼ਤਰ ਵਿਖੇ ਅੱਜ ਡਾ. ਕੁਲਦੀਪ ਨੰਦਾ ਨੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ। ਵਿਧਾਇਕ ਪਵਨ ਕੁਮਾਰ ਆਦੀਆ ਨੇ ਡਾ. ਨੰਦਾ ਨੂੰ ਇਹ ਜ਼ਿੰਮੇਵਾਰੀ ਸੌਂਪਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਜ਼ਿਲਾ ਕਾਂਗਰਸ ਕਮੇਟੀ ਦੇ ਨਾਲ ਹਨ ਅਤੇ ਜੋ ਵੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਜਾਵੇਗੀ, ਉਹ ਉਸ ’ਤੇ ਖਰਾ ਉਤਰਨ ਦਾ ਯਤਨ ਕਰਨਗੇ। ਡਾ. ਨੰਦਾ ਨੇ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ ਅਤੇ ਸਮੂਹ ਵਰਕਰਾਂ ਦੇ ਸਹਿਯੋਗ ਨਾਲ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੇ। ਪਾਰਟੀ ਦੇ ਵਰਕਰ ਕਾਂਗਰਸ ਦੀ ਰੀਡ਼੍ਹ ਦੀ ਹੱਡੀ ਹਨ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਨਾਲ ਜੋਡ਼ਿਆ ਜਾਵੇਗਾ। ਉਨ੍ਹਾਂ ਕਾਂਗਰਸੀ ਕੌਂਸਲਰਾਂ ਤੇ ਆਗੂਆਂ ਨੂੰ ਕਿਹਾ ਕਿ ਸਰਕਾਰ ਦੀਆਂ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਪਾਰਟੀ ਦੀ ਵਿਚਾਰਧਾਰਾ ਦਾ ਵੀ ਪ੍ਰਚਾਰ ਕਰਨ ਤਾਂ ਜੋ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ’ਚ ਕਾਂਗਰਸ ਵੱਡੀ ਜਿੱਤ ਦਰਜ ਕਰੇਗੀ ਅਤੇ ਕੇਂਦਰ ’ਚ ਸਰਕਾਰ ਬਣਾਏਗੀ। ਇਸ ਮੌਕੇ ਤਰਨਜੀਤ ਕੌਰ ਸੇਠੀ ਜ਼ਿਲਾ ਪ੍ਰਧਾਨ ਮਹਿਲਾ ਕਾਂਗਰਸ, ਰਜਨੀਸ਼ ਟੰਡਨ ਸ਼ਹਿਰੀ ਪ੍ਰਧਾਨ, ਕਰਮਵੀਰ ਬਾਲੀ, ਹਰੀ ਰਾਮ, ਅਮਨਦੀਪ ਸਿੰਘ, ਸੁਮੇਸ਼ ਸੋਨੀ, ਮੁਕੇਸ਼ ਡਾਬਰ, ਸਤਵੰਤ ਸਿੰਘ, ਮਦਨ ਦੱਤਾ, ਸੁਖਜਿੰਦਰ ਸਿੰਘ, ਬਲਜੀਤ ਰਾਏ, ਤੇਲੂ ਰਾਮ, ਅੰਮ੍ਰਿਤ ਸੈਣੀ, ਜ਼ੈਲਦਾਰ ਦਵਿੰਦਰ ਸਿੰਘ, ਪਿਆਰੇ ਲਾਲ ਸੈਣੀ, ਉਂਕਾਰ ਸੈਣੀ, ਪ੍ਰੇਮ ਸਿੰਘ, ਮੁਨੀਸ਼ ਨਾਗਪਾਲ, ਅਵਤਾਰ ਸਿੰਘ ਤਾਰੀ, ਬਲਵਿੰਦਰ ਕੌਰ, ਕੌਂਸਲਰ ਸੁਦਰਸ਼ਨ ਧੀਰ, ਸੁਰਿੰਦਰ ਕੁਮਾਰ ਸ਼ਿੰਦਾ, ਸੰਧਿਆ ਰਾਣੀ ਆਦਿ ਹਾਜ਼ਰ ਸਨ।
ਵਿਦਿਆਰਥਣਾਂ ਨੂੰ ਗਰਮ ਵਰਦੀਆਂ ਤੇ ਬੂਟੇ ਵੰਡੇ
NEXT STORY