ਹੁਸ਼ਿਆਰਪੁਰ (ਸੰਜੇ ਰੰਜਨ)-ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੋਮੈਨ, ਦਸੂਹਾ ਵਿਖੇ ‘ਡਿਜੀਟਲ ਭੁਗਤਾਨ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਕਾਲਜ ਦੇ ਰੈੱਡ ਰਿਬਨ ਕਲੱਬ, ਐੱਨ.ਐੱਨ.ਐੱਸ., ਯੂਥ ਕਲੱਬ ਅਤੇ ਡਿਜੀਟਲ ਕਲੱਬ ਵੱਲੋਂ ਸਾਂਝੇ ਤੌਰ ਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਵਾਮੀ ਵਿਵੇਕਾਨੰਦ ਜੀ ਦੀ ਯਾਦ ’ਚ ਰਾਸ਼ਟਰੀ ਯੁਵਾ ਦਿਵਸ ਨੂੰ ਸਮਰਪਿਤ ਕੀਤਾ ਗਿਆ। ਇਸ ਸੈਮੀਨਾਰ ਦੇ ਮੁੱਖ ਬੁਲਾਰੇ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ. ਗੁਰਬਿੰਦਰ ਕੌਰ ਅਤੇ ਦੂਸਰੇ ਮੁੱਖ ਬੁਲਾਰੇ ਕਾਮਰਸ ਵਿਭਾਗ ਦੇ ਪ੍ਰੋ. ਜਸਵਿੰਦਰ ਕੌਰ ਸਨ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਨੀਨਾ ਅਨੇਜਾ ਨੇ ਕਿਹਾ ਕਿ ਅਜਿਹੇ ਵਿਸ਼ੇ ਸਮੇਂ ਦੀ ਲੋਡ਼ ਹਨ ਅਤੇ ਨਵੇਂ ਰਾਸ਼ਟਰ ਦੇ ਨਿਰਮਾਣ ਲਈ ਯੁਵਕਾਂ ਨੂੰ ਵਿਗਿਆਨ ਅਤੇ ਟੈਕਨਾਲੋਜੀ ਨਾਲ ਜੋਡ਼ਨਾ ਜ਼ਰੂਰੀ ਹੈ। ਇਸ ਮੌਕੇ ਐੱਨ.ਐੱਨ.ਐੱਸ. ਵਿੰਗ ਦੇ ਇੰਚਾਰਜ, ਰੈੱਡ ਰਿਬਨ ਕਲੱਬ ਅਤੇ ਯੂਥ ਕਲੱਬ ਦੇ ਇੰਚਾਰਜ, ਪ੍ਰੋ. ਰੁਪਿੰਦਰਜੀਤ ਕੌਰ, ਪ੍ਰੋ. ਰਜਿੰਦਰ ਕੌਰ ਕਲਸੀ, ਡਾ. ਰੁਪਿੰਦਰ ਕੌਰ ਗਿੱਲ ਨੇ ਸਾਂਝੇ ਤੌਰ ’ਤੇ ਸੈਮੀਨਾਰ ਦੇ ਬੁਲਾਰਿਆਂ ਅਤੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਸੈਮੀਨਾਰ ਵਿਚ ਪ੍ਰੋ. ਗੁਰਬਿੰਦਰ ਕੌਰ ਨੇ ਪ੍ਰੰਪਰਾਗਤ ਭੁਗਤਾਨ ਪ੍ਰਬੰਧਾਂ ਤੋਂ ਲੈ ਕੇ ਆਧੁਨਿਕ, ਡਿਜੀਟਲ ਭੁਗਤਾਨ ਤੱਕ ਵਿਦਿਆਰਥੀਆਂ ਨੂੰ ਬਡ਼ੀ ਵਿਦਵਤਾ ਨਾਲ ਦੱਸਿਆ। ਉਨ੍ਹਾਂ ਨੇ ਡੈਬਿਟ ਕਾਰਡ, ਕਰੈਡਿਟ ਕਾਰਡ, ਈ-ਵੈਅਇਲਟ, ਭੀਮ ਐਪ, (ਇੰਡੀਅਨ ਗੌਰਮਿੰਟ ਆਫਿਸ਼ੀਅਲ ਐਪ) ਦੀ ਵਰਤੋਂ ਬਾਰੇ ਬਹੁਤ ਹੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਪ੍ਰੋ. ਜਸਵਿੰਦਰ ਕੌਰ ਨੇ ਆਪਣੇ ਭਾਸ਼ਣ ਵਿਚ ਵਿਦਿਆਰਥੀਆਂ ਨੂੰ ਛੋਟੇ ਪੱਧਰ ’ਤੇ ਭੁਗਤਾਨਾਂ ਨੂੰ ਲੈ ਕੇ ਵੱਡੇ ਵਪਾਰਕ ਭੁਗਤਾਨਾਂ ਦੀ ਪ੍ਰਕਿਰਿਆ ਬਾਰੇ ਬਡ਼ੇ ਵਿਸਥਾਰ ਨਾਲ ਦੱਸਦੇ ਹੋਏ ਇਲੈਟਰੌਨਿਕ ਫੰਡ ਟਰਾਂਸਫਰ ਬਾਰੇ ਵੀ ਦੱਸਿਆ। ਸੈਮੀਨਾਰ ਦੇ ਅੰਤ ਵਿਚ ਵਿਦਿਆਰਥੀਆਂ ਨੇ ਬੁਲਾਰਿਆਂ ਤੋਂ ਪ੍ਰਸ਼ਨ ਪੁੱਛ ਕੇ ਸ਼ੰਕੇ ਨਵਿਰਤ ਕੀਤੇ। ਇਸ ਮੌਕੇ ਡੀਨ ਡਾ. ਰੁਪਿੰਦਰ ਕੌਰ ਰੰਧਾਵਾ ਨੇ ਕਿਹਾ ਕਿ ਯੁਵਾ ਵਰਗ ਨੂੰ ਚੰਗੇ ਮੌਕੇ ਪ੍ਰਾਪਤ ਕਰਨ ਲਈ ਸੂਚਨਾ ਅਤੇ ਟੈਕਨਾਲੋਜੀ ਨੂੰ ਊਸਾਰੂ ਢੰਗ ਨਾਲ ਅਪਨਾਉਣਾ ਚਾਹੀਦਾ ਹੈ ਅਤੇ ਅਜਿਹੇ ਸੈਮੀਨਾਰ ਸਮੇਂ ਦੀ ਲੋਡ਼ ਹਨ। ਇਸ ਮੌਕੇ ਵਾਈਸ ਪ੍ਰਿੰਸੀਪਲ ਨਰਿੰਦਰ ਕੌਰ ਘੁੰਮਣ, ਪ੍ਰੋ. ਰਮਣੀਕ ਕੌਰ, ਪ੍ਰੋ. ਪੂਨਮ ਸ਼ਰਮਾ, ਪ੍ਰੋ. ਜਸਵਿੰਦਰ ਕੌਰ ਤੇ ਡਾ. ਹਰਦੀਪ ਕੌਰ ਵੀ ਹਾਜ਼ਰ ਸਨ ।
ਕਰਿਆਨਾ ਯੂਨੀਅਨ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸ਼ਹਿਰ ਦੀ ਸਫਾਈ ਲਈ ਕਰੇਗੀ ਮੁਹਿੰਮ ਸ਼ੁਰੂ
NEXT STORY