ਹੁਸ਼ਿਆਰਪੁਰ (ਜਸਵਿੰਦਰਜੀਤ)-ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਅਤਿ-ਆਧੁਨਿਕ ਪਡ਼੍ਹਾਈ ਸਮੱਗਰੀ, ਸਮੇਂ ਦੇ ਹਾਣੀ ਬਣਾਉਣ ਅਤੇ ਮਾਡਲ ਸਕੂਲਾਂ ਤੋਂ ਵੀ ਕਿਤੇ ਵੱਧ ਮਿਆਰੀ ਵਿੱਦਿਆ ਮੁਹੱਈਆ ਕਰਵਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਸਮਾਰਟ ਸਕੂਲ ਦਾ ਸੁਪਨਾ ਸਾਕਾਰ ਕਰਦੇ ਹੋਏ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਢੱਡੇ ਫਤਿਹ ਸਿੰਘ ਵਿਖੇ ਕਰਵਾਇਆ ਗਿਆ ਰੋਡ ਸ਼ੋਅ ਅਮਿੱਟ ਛਾਪ ਛੱਡ ਗਿਆ। ਇਸ ਸ਼ੋਅ ਵਿਚ ਸਕੂਲ ਕਮੇਟੀ, ਪੰਚਾਇਤਾਂ, ਚਲਦੀ ਫਿਰਦੀ ਵਿਗਿਆਨ ਪ੍ਰਯੋਗਸ਼ਾਲਾ, ਅਧਿਆਪਕ-ਮਾਪੇ ਸੰਸਥਾਵਾਂ, ਐੱਨ. ਆਰ. ਆਈ. ਪ੍ਰਤੀਨਿਧ ਅਤੇ ਹੋਰ ਕਈ ਸੰਸਥਾਵਾਂ ਦੀ ਹਾਜ਼ਰੀ ਵਿਚ ਬੱਚਿਆਂ ਸਮੇਤ ਅੱਜ ਦੀ ਆਧੁਨਿਕ ਵਿੱਦਿਆ ਸਬੰਧੀ ਵੰਨ-ਸੁਵੰਨੇ ਪ੍ਰੋਗਰਾਮ ਪੇਸ਼ ਕਰ ਕੇ 21ਵੀਂ ਸਦੀ ਦੇ ਵਿੱਦਿਆ ਦੇ ਚਾਨਣ ਦੀ ਵਕਾਲਤ ਕੀਤੀ ਅਤੇ ਚੇਤਨਤਾ ਪੈਦਾ ਕੀਤੀ। ਪ੍ਰਿੰਸੀ. ਸ਼ਲਿੰਦਰ ਸਿੰਘ ਦੀ ਯੋਗ ਅਗਵਾਈ ਵਿਚ ਕਰਵਾਏ ਗਏ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਨ ਆਕਾਸ਼ਵਾਣੀ ਜਲੰਧਰ ਦੇ ਮੇਨ ਚੈਨਲ ਦੇ ਨਾਲ-ਨਾਲ ਡੀ. ਟੀ. ਐੱਚ., ਐੱਫ. ਐੱਮ. ਕਸੌਲੀ, ਐੱਫ. ਐੱਮ. ਫਾਜ਼ਿਲਕਾ ਤੋਂ ਪ੍ਰਸਾਰਿਤ ਕਰ ਕੇ ਲਗਭਗ 52 ਦੇਸ਼ਾਂ ਤੱਕ ਇਸ ਦਾ ਸੰਦੇਸ਼ ਪਹੁੰਚਾਇਆ ਗਿਆ। ਸਿੱਖਿਆ ਵਿਭਾਗ ਵੱਲੋਂ ਚਲਦੀ ਫਿਰਦੀ ਵੈਨ ਰਾਹੀਂ ਵਿਗਿਆਨ ਪ੍ਰਦਰਸ਼ਨੀ ਅਤੇ ਹੋਰ ਪਡ਼੍ਹਾਈ ਦੀਆਂ ਸਹਾਇਕ ਕਿਰਿਆਵਾਂ ਖਿੱਚ ਦਾ ਕਾਰਨ ਬਣੀਆਂ। ਇਹ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਦੀ ਡਾਇਰੈਕਟਰ ਸ਼੍ਰੀਮਤੀ ਸੰਤੋਸ਼ ਰਿਸ਼ੀ ਦੀ ਅਗਵਾਈ ਵਿਚ ਬੀਰਇੰਦਰ ਸਿੰਘ ਅਤੇ ਸਟੂਡੀਓ ਤੋਂ ਮੈਡਮ ਸੁਖਜੀਤ ਨੇ ਪੇਸ਼ ਕੀਤਾ। ਇਸ ਮੌਕੇ ਪ੍ਰਿੰਸੀ. ਸ਼ਲਿੰਦਰ ਸਿੰਘ, ਕਰਨਲ ਜਸਵੰਤ ਸਿੰਘ, ਸਰਪੰਚ ਇਕਬਾਲ ਸਿੰਘ, ਐੱਨ. ਆਰ. ਆਈ. ਹਰਭਜਨ ਸਿੰਘ, ਮੇਜਰ ਸਿੰਘ ਨੰਬਰਦਾਰ, ਸ਼੍ਰੀਮਤੀ ਦਰਸ਼ਨ ਕੌਰ, ਮੈਡਮ ਵੇਦਨਾ ਵਿਰਲੀ, ਪ੍ਰਵੀਨ ਕੁਮਾਰ, ਮੈਡਮ ਸਤਵਿੰਦਰਜੀਤ ਕੌਰ, ਮੈਡਮ ਰਵਿੰਦਰ ਕੌਰ, ਮਲਕੀਤ ਸਿੰਘ, ਲਖਜੀਤ ਸਿੰਘ, ਜਸਪ੍ਰੀਤ ਸਿੰਘ, ਹਰਮਿੰਦਰ ਸਿੰਘ, ਰਾਜਵੀਰ ਸਿੰਘ, ਬਲਜੀਤ ਸਿੰਘ, ਮੇਹਰ ਸਿੰਘ, ਕਮਲਜੀਤ ਕੌਰ, ਤਰਸੇਮ ਕੌਰ ਅਤੇ ਸਾਬਕਾ ਸਰਪੰਚ ਜਸਪਾਲ ਸਿੰਘ ਨੇ ਵੀ ਇਸ ਮਹਾਨ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਪੂਰਾ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ। ਫੋਟੋ
ਪਿੰਡ ਨੂੰ ਸਾਫ਼-ਸੁਥਰਾ ਰੱਖਣ ਲਈ ਲਾਇਆ ਸਫ਼ਾਈ ਕੈਂਪ
NEXT STORY