ਹੁਸ਼ਿਆਰਪੁਰ (ਸੋਮ)-ਸਿੰਗਲ ਟਰੈਕ ‘ਕੌਣ ਕਿਸੇ ਲਈ ਮਰਦਾ’, ‘ਵੰਗਾਂ’ ਨਾਲ ਚਰਚਾ ’ਚ ਆਏ ਗਾਇਕ ਸੁਰਿੰਦਰ ਲਾਡੀ ਦਾ ਨਵਾਂ ਸਿੰਗਲ ਟਰੈਕ ‘ਜੈਲਸੀ’ ਪੇਸ਼ਕਾਰ ਰਾਜ ਨਾਰਗੰਪੁਰੀ (ਆਸਟਰੇਲੀਆ) ਤੇ ਕੰਪਨੀ ਅਮਰ ਆਡੀਓ ਵੱਲੋਂ ਰਿਲੀਜ਼ ਕੀਤਾ ਗਿਆ। ਮੰਚ ਸੰਚਾਲਕ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਸਿੰਗਲ ਟਰੈਕ ਦਾ ਮਿਊਜ਼ਿਕ ਖੁਦ ਮੇਰੇ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਹੈ ਸੁਖਪਾਲ ਔਜਲਾ ਨੇ। ਸਿੰਗਲ ਟਰੈਕ ਦੀ ਵੀਡੀਓ ਮੁਨੀਸ਼ ਠੁਕਰਾਲ ਤੇ ਵਰੁਣ ਤਿਵਾੜੀ ਵੱਲੋਂ ਆਸਟਰੇਲੀਆ ਤੇ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ ’ਤੇ ਸ਼ੂਟ ਕੀਤੀ ਗਈ ਹੈ, ਜੋ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ ’ਤੇ ਚਲ ਰਹੀ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।
ਸੰਜੀਵਨੀ ਸ਼ਰਨਮ ਨੇ ਗਣਤੰਤਰ ਦਿਵਸ ਮੌਕੇ ਦੇਸ਼ ਲੲੀ ਕੁਰਬਾਨੀਆਂ ਦੇਣ ਵਾਲਿਆਂ ਨੂੰ ਕੀਤਾ ਯਾਦ
NEXT STORY