ਹੁਸ਼ਿਆਰਪੁਰ (ਜੋਸ਼ੀ)-ਸ੍ਰੀ ਸ਼ਿਵ ਸੰਤੋਸ਼ੀ ਮਾਤਾ ਅਤੇ ਸ਼ਨੀ ਦੇਵ ਮੰਦਰ ਕਮੇਟੀ ਨੇ ਸ਼ਹਿਰ ਦੇ ਲੋਕਾਂ ਦੇ ਸਹਿਯੋਗ ਨਾਲ ਹਾਜੀਪੁਰ ਦੇ ਲੋਕਾਂ ਦੀ ਸਹੂਲਤ ਲਈ ਇਕ ਸ਼ਵ ਵਾਹਨ ਤਿਆਰ ਕਰਵਾ ਕੇ ਲੋਕਾਂ ਦੀ ਸੇਵਾ ਨੂੰ ਸਮਰਪਿਤ ਕੀਤਾ ਹੈ। ਇਸ ਮੌਕੇ ਮੰਦਰ ਕਮੇਟੀ ਪ੍ਰਧਾਨ ਜਨਕ ਰਾਜ, ਅਨਿਲ ਵਸ਼ਿਸ਼ਟ ਤੇ ਹੋਰ ਮੋਹਤਬਰ ਵਿਅਕਤੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਿਸ਼ੇਸ ਸ਼ਵ ਵਾਹਨ ਦੀਆਂ ਲੋਕਾਂ ਨੂੰ ਮੁਫਤ ਸੇਵਾਵਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਦੇ ਮ੍ਰਿਤਕ ਸਰੀਰ ਨੂੰ ਸ਼ਮਸ਼ਾਨ ਭੂਮੀ ਤੱਕ ਲਿਜਾਣ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਹੁਣ ਸ਼ਵ ਵਾਹਨ ਦੇ ਆ ਜਾਣ ਨਾਲ ਲੋਕਾਂ ਨੂੰ ਮ੍ਰਿਤਕ ਸਰੀਰ ਸ਼ਮਸ਼ਾਨ ਭੂਮੀ ਤੱਕ ਲਿਜਾਣ ’ਚ ਕਾਫੀ ਅਸਾਨੀ ਰਹੇਗੀ। ਇਸ ਮੌਕੇ, ਰਾਜੂ ਸੋਹਲ, ਮੁਕੇਸ਼ ਭਨੋਟ, ਡਾ. ਨੀਰਜ ਕੁਮਾਰ, ਸੁਰਿੰਦਰ ਕੁਮਾਰ ਸ਼ਰਮਾ ਤੇ ਹੋਰ ਕਈ ਹਾਜ਼ਰ ਸਨ ।
ਕਾਂਗਰਸੀ ਆਗੂ ਮੁਖਤਿਆਰ ਬਾਠ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ
NEXT STORY