ਬਟਾਲਾ (ਸਾਹਿਲ, ਬੇਰੀ, ਯੋਗੀ, ਅਸ਼ਵਨੀ, ਵਿਪਨ)-ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਈ-ਗਵਰਨੈਂਸ ਵਿਭਾਗ ਵੱਲੋਂ ਸੇਵਾ ਕੇਂਦਰਾਂ ’ਚ ਮਾਲ ਵਿਭਾਗ ਦੀਆਂ 6 ਨਵੀਆਂ ਸੇਵਾਵਾਂ ਅਤੇ ਟਰਾਂਸਪੋਰਟ ਵਿਭਾਗ ਦੀਆਂ 29 ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਈ-ਗਵਰਨੈਂਸ ’ਚ ਲਗਾਤਾਰ ਤੇਜ਼ੀ ਨਾਲ ਕੰਮ ਕਰਦੇ ਹੋਏ ਸੇਵਾ ਕੇਂਦਰਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ-ਗਰਭਵਤੀ ਔਰਤਾਂ ਨੂੰ ਪੰਜਾਬ ਸਰਕਾਰ ਦੇਣ ਜਾ ਰਹੀ ਵੱਡਾ ਤੋਹਫ਼ਾ ! ਪੜ੍ਹੋ ਪੂਰੀ ਖ਼ਬਰ
ਉਨ੍ਹਾਂ ਮਾਲ ਵਿਭਾਗ ਸਬੰਧੀ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਲ ਵਿਭਾਗ ਦੀਆਂ 6 ਨਵੀਆਂ ਸੇਵਾਵਾਂ ਸੇਵਾ ਕੇਂਦਰ ਰਾਹੀਂ ਲਈਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਡਿਜੀਟਲ ਫਰਦ ਸੇਵਾ ਕੇਂਦਰਾਂ ’ਚੋਂ ਲਈ ਜਾ ਸਕਦੀ ਹੈ ਅਤੇ ਇਹ ਫਰਦ ਬਿਨੈਕਰਤਾ ਦੇ ਫੋਨ ’ਤੇ ਵਟਸਐਪ ਨੰਬਰ ’ਤੇ ਵੀ ਭੇਜੀ ਜਾਵੇਗੀ। ਇਸੇ ਤਰ੍ਹਾਂ ਦੂਜੀ ਸੇਵਾ ’ਚ ਵਿਰਾਸਤੀ ਇੰਤਕਾਲ ਲਈ ਸੇਵਾ ਕੇਂਦਰ ਵਿਚ ਅਰਜ਼ੀ ਦਿੱਤੀ ਜਾ ਸਕਦੀ ਹੈ, ਤੀਜੀ ਸੇਵਾ ’ਚ ਰਜਿਸਟਰਡ ਵਸੀਕੇ ਦੇ ਆਧਾਰ ਇੰਤਕਾਲ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ, ਚੌਥੀ ਸੇਵਾ ਵਿੱਚ ਫਰਦ ਦੀ ਐਂਟਰੀ ਕਰਵਾਈ ਜਾ ਸਕਦੀ ਹੈ, ਜਿਸ ’ਚ ਫਰਦ ਦੇ ਰਿਕਾਰਡ ਵਿਚ ਦਰੁਸਤੀ ਕਰਵਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ-ਪੰਜਾਬੀਓ ਪਹਿਲਾਂ ਹੀ ਕਰ ਲਓ ਤਿਆਰੀ, 2 ਦਿਨ ਬਿਜਲੀ ਸਪਲਾਈ ਰਹੇਗੀ ਬੰਦ
ਇਸੇ ਤਰ੍ਹਾਂ ਪੰਜਵੀਂ ਸੇਵਾ ’ਚ ਰਪਟ ਦੀ ਐਂਟਰੀ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ, ਜਿਸ ਦੀ ਲੋਨ ਅਤੇ ਕੋਰਟ ਕੇਸਾਂ ਸਬੰਧੀ ਜ਼ਰੂਰਤ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਛੇਵੀਂ ਸੇਵਾ ’ਚ ਸਬਸਕ੍ਰਿਪਸ਼ਨ ਦੀ ਨਵੀਂ ਸਰਵਿਸ ਦਿੱਤੀ ਗਈ ਹੈ, ਜਿਸ ’ਚ ਬਿਨੈਕਰਤਾ ਆਪਣਾ ਜ਼ਮੀਨ ਦਾ ਖਾਤਾ ਇੰਟਰ ਕਰਵਾ ਕੇ ਉਸਨੂੰ ਸਕਿਉਰ ਕਰ ਸਕਦਾ ਹੈ ਕਿਉਂਕਿ ਇਸ ਨਾਲ ਬਿਨੈਕਰਤਾ ਦੇ ਫੋਨ ’ਤੇ ਵਟਸਐਪ ਮੈਸੇਜ ਅਤੇ ਈਮੇਲ ਆਵੇਗੀ ਜੇ ਕੋਈ ਵੀ ਉਨ੍ਹਾਂ ਦੀ ਜ਼ਮੀਨ ਦੇ ਇਸ ਖਾਤੇ ਨਾਲ ਛੇੜਛਾੜ ਕਰਦਾ ਹੈ - ਭਾਵ ਕੋਈ ਟ੍ਰਾਂਜੈਕਸਨ ਕਰਦਾ ਹੈ - ਤਾਂ ਉਸ ਬਾਰੇ ਪਤਾ ਲੱਗ ਜਾਵੇਗਾ।
ਇਹ ਵੀ ਪੜ੍ਹੋ-ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ, 15, 16,17 ਤੇ 18 ਦੀ ਚਿਤਾਵਨੀ !
ਇਸ ਤਰ੍ਹਾਂ ਲੋਕ ਕਿਤੇ ਵੀ ਬੈਠੇ ਆਪਣੀ ਜ਼ਮੀਨ ਦੇ ਰਿਕਾਰਡ ਸਬੰਧੀ ਅੱਪਡੇਟ ਪ੍ਰਾਪਤ ਕਰ ਸਕਣਗੇ। ਸੇਵਾ ਕੇਂਦਰ ਗੁਰਦਾਸਪੁਰ ਦੇ ਜ਼ਿਲਾ ਮੈਨੇਜਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇੰਨਾਂ ਸੇਵਾਵਾਂ ਨੂੰ ਘਰ ਬੈਠੇ ਹੀ ਲੈਣ ਲਈ 1076 ਨੰਬਰ ਡਾਇਲ ਕਰ ਸਕਦੇ ਹਾਂ, ਜਿਸ ਤੋਂ ਬਾਅਦ ਲੋਕ ਆਪਣੇ ਟਾਈਮ ਦੇ ਹਿਸਾਬ ਨਾਲ ਦੱਸ ਕੇ ਘਰੋਂ ਬੈਠੇ ਹੀ ਇੰਨਾਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ, ਜਿਸਦੀ ਐਕਸਟਰਾ ਫੀਸ ਸਿਰਫ 50 ਰੁਪਏ ਰੱਖੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਰਨਤਾਰਨ 'ਚ ਜ਼ਬਰਦਸਤ ਝੜਪ, ਗਰਭਵਤੀ ਔਰਤ ਸਣੇ ਤਿੰਨ ਨੂੰ ਲੱਗੀਆਂ ਗੋਲੀਆਂ
NEXT STORY