ਹੁਸ਼ਿਆਰਪੁਰ (ਜ.ਬ.)-ਇਥੋਂ ਨਜ਼ਦੀਕ ਪਿੰਡ ਭਗਤੂਪੁਰ ਵਿਖੇ ਧੰਨ ਧੰਨ ਸੰਤ ਬਾਬਾ ਸ਼ਾਮ ਦਾਸ ਜੀ ਦੇ ਤਪ ਅਸਥਾਨ ਡੇਰਾ ਮਰ੍ਹਾਣਾ (ਫਲਾਹੀਆਣਾ) ਵਿਖੇ ਕੁਟੀਆ ਧੂਣੇ ਵਾਲੀ ਦੀ ਨਵੀਂ ਬਣੀ ਇਮਾਰਤ ਦਾ ਲੈਂਟਰ ਪਾਇਆ ਗਿਆ। ਇਸ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਤੇ ਬਾਬਾ ਜੀ ਦਾ ਪ੍ਰਸ਼ਾਦਿ ਵਰਤਾਇਆ ਗਿਆ। ਇਸ ਮੌਕੇ ਕਮੇਟੀ ਪ੍ਰਧਾਨ ਰਮੇਸ਼ ਕੁਮਾਰ, ਮਾ. ਮੇਜਰ ਸਿੰਘ ਗਿੱਲ, ਪੰਡਿਤ ਸ਼ਿਵ ਦੱਤ ਸ਼ਰਮਾ, ਅਵਤਾਰ ਚੰਦ ਪੰਚ, ਰਣਜੀਤ ਸਿੰਘ, ਗੱਗੀ, ਠੇਕੇਦਾਰ ਮਨਜਿੰਦਰ ਸਿੰਘ, ਠੇਕੇਦਾਰ ਦੀਰੀ ਖੈਰਡ਼, ਨੋਨ੍ਹੀ, ਬਿੱਲਾ, ਸੋਨੂੰ ਲਾਡੀ, ਮੇਜਰ ਸਿੰਘ, ਲੈਂਹਬਰ ਸਿੰਘ, ਗੁਰਮੀਤ ਮਤੀਆ, ਬੁੱਧੂ, ਦੀਪਾ, ਪ੍ਰੇਮਾ ਆਦਿ ਸੰਗਤਾਂ ਹਾਜ਼ਰ ਸਨ।
ਪਰਿਵਾਰ ਵੱਲੋਂ ਸਵ. ਮੋਤੀਆ ਓਹਰੀ ਦੇ ਨੇਤਰ ਦਾਨ
NEXT STORY