ਹੁਸ਼ਿਆਰਪੁਰ (ਮੋਮੀ)-ਪੰਜਾਬ ਦੀ ਪਵਿੱਤਰ ਧਰਤੀ ਗੁਰੂਆਂ, ਭਗਤਾਂ ਅਤੇ ਸੰਤਾਂ-ਮਹਾਪੁਰਸ਼ਾਂ ਦੀ ਧਰਤੀ ਹੈ, ਜਿਥੇ ਉਨ੍ਹਾਂ ਵੱਲੋਂ ਬੇਅੰਤ ਪ੍ਰਾਣੀਆਂ ਨੂੰ ਗੁਰੂ ਚਰਨਾਂ ਨਾਲ ਜੋਡ਼ਿਆ ਗਿਆ ਹੈ। ਇਨ੍ਹਾਂ ਵਿਚੋਂ ਹੀ ਸਨ ਸੰਤ ਬਾਬਾ ਭਾਗ ਸਿੰਘ (ਬਾਬਾ ਰੋਟੀ ਰਾਮ ਜੀ), ਜਿਨ੍ਹਾਂ ਪਿੰਡ ਢਡਿਆਲਾ ਵਿਖੇ ਆਪ ਭਗਤੀ ਕੀਤੀ ਅਤੇ ਕਈ ਪ੍ਰਾਣੀਆਂ ਨੂੰ ਸੇਵਾ-ਸਿਮਰਨ ਨਾਲ ਜੁਡ਼ਨ ਦੀ ਪ੍ਰੇਰਨਾ ਦਿੱਤੀ। ਪਿੰਡ ਢਡਿਆਲਾ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ਤੋਂ 2 ਕਿਲੋਮੀਟਰ ਦੀ ਦੂਰੀ ’ਤੇ ਹੈ। ਸੰਤ ਬਾਬਾ ਭਾਗ ਸਿੰਘ ਜੀ ਜ਼ਿਲਾ ਗੁਰਦਾਸਪੁਰ ਦੇ ਪਿੰਡ ਬਸਰਾਵਾਂ ਤੋਂ ਇਥੇ ਆਏ ਸਨ। ਬਾਬਾ ਜੀ ਨੇ ਗੁਰਦੁਆਰਾ ਸਾਹਿਬ ਢਡਿਆਲਾ ਵਿਖੇ ਲੰਗਰ ਦੀ ਪ੍ਰਥਾ ਬਡ਼ੇ ਹੀ ਵਿਲੱਖਣ ਢੰਗ ਨਾਲ ਚਲਾਈ। ਬਾਬਾ ਜੀ ਨੇਡ਼ਲੇ ਪਿੰਡਾਂ ’ਚ ਗਜਾ ਕਰ ਕੇ ਲਿਆਉਂਦੇ ਅਤੇ ਲੰਗਰ ਤਿਆਰ ਕਰ ਕੇ ਸੰਗਤਾਂ ਨੂੰ ਛਕਾਉਂਦੇ। ਗਜਾ ਕਰਨ ਸਮੇਂ ਉਹ ‘ਰੋਟੀ ਰਾਮ’ ਕਹਿ ਕੇ ਅਲਖ ਜਗਾਉਂਦੇ ਸਨ, ਜਿਸ ਕਰ ਕੇ ਉਨ੍ਹਾਂ ਦਾ ਨਾਂ ਬਾਬਾ ਰੋਟੀ ਰਾਮ ਜੀ ਪ੍ਰਚੱਲਿਤ ਹੋ ਗਿਆ। ਉਹ ਹਮੇਸ਼ਾ ਪਰਮਾਤਮਾ ਦੀ ਭਗਤੀ ’ਚ ਲੀਨ ਰਹਿੰਦੇ ਸਨ ਅਤੇ ਦੀਨ-ਦੁਖੀਆਂ ਨੂੰ ਤਾਰਦੇ ਹੋਏ ਬ੍ਰਹਮਲੀਨ ਹੋ ਗਏ। 30 ਜਨਵਰੀ ਨੂੰ ਉਨ੍ਹਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਾਲਾਨਾ ਜੋਡ਼ ਮੇਲਾ ਪਿੰਡ ਢਡਿਆਲਾ ਵਿਖੇ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ, ਜਿਸ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਮਹਾਨ ਕੀਰਤਨ ਦਰਬਾਰ ਸਜਾਏ ਜਾਣਗੇ, ਜਿਸ ਵਿਚ ਪੰਥਕ ਸ਼ਖ਼ਸੀਅਤਾਂ ਤੋਂ ਇਲਾਵਾ ਸੰਤ-ਮਹਾਪੁਰਸ਼ ਅਤੇ ਰਾਗੀ-ਢਾਡੀ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ। ਇਸ ਤੋਂ ਇਲਾਵਾ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੀ ਸੰਤ ਬਾਬਾ ਭਾਗ ਸਿੰਘ ਜੀ ਯਾਦਗਾਰੀ ਸਮਾਗਮ ਵਿਚ ਹਾਜ਼ਰੀਆਂ ਲੁਆਉਣਗੀਆਂ।
ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ
NEXT STORY