ਹੁਸ਼ਿਆਰਪੁਰ (ਜਤਿੰਦਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਹੋਤਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਬਡ਼ੀ ਧੂਮਧਾਮ ਨਾਲ ਕਰਵਾਇਆ ਗਿਆ ਜਿਸ ਵਿਚ ਸਰਪੰਚ ਰਮੇਸ਼ ਚੰਦਰ ਪਿੰਡ ਥਾਣਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਪ੍ਰਿੰਸੀਪਲ ਮਦਨ ਲਾਲ ਸ਼ਰਮਾ ਤੇ ਮੁੱਖ ਮਹਿਮਾਨ ਵੱਲੋਂ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਉਨ੍ਹਾਂ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਜ਼ਿਆਦਾ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਰਜੀਵਨ ਕੁਮਾਰ, ਜੋਗਿੰਦਰ ਸਿੰਘ, ਸੁਭਾਸ਼ ਚੰਦ, ਸੰਜੀਵ ਠਾਕੁਰ, ਸਤਵਿੰਦਰ ਸਿੰਘ, ਰਾਮ ਪਾਲ, ਸੁਰਿੰਦਰ ਸਿੰਘ, ਨਿਰਮਜੀਤ ਸੌਂਖਲਾ, ਸੰਜੀਵ ਭਾਟੀਆ, ਬਲਵਿੰਦਰ ਸਿੰਘ, ਅਜੀਤ ਕੁਮਾਰ, ਰਣਵੀਰ ਸਿੰਘ, ਗੰਧਰਵ ਸਿੰਘ, ਮੁਨੀਸ਼, ਸੁਰਿੰਦਰ ਕੌਰ, ਸਪਨਾ ਰਾਣੀ, ਵਰਿੰਦਰ ਕੌਰ, ਨਵਜੋਤ ਕੁਮਾਰੀ, ਅਨੁਪਮ ਦੇਵੀ, ਬੰਦਨਾ ਦੇਵੀ, ਮਨੋਜ ਕੁਮਾਰੀ ਆਦਿ ਹਾਜ਼ਰ ਸਨ।
ਕਰਜ਼ ਮੁਆਫੀ ਦੇ ਤੀਜੇ ਪੜ੍ਹਾਅ ਤਹਿਤ ਵਿਧਾਇਕ ਗਿਲਜ਼ੀਆਂ ਨੇ 505 ਕਿਸਾਨਾਂ ਨੂੰ ਵੰਡੇ ਸਰਟੀਫਿਕੇਟ
NEXT STORY