ਹੁਸ਼ਿਆਰਪੁਰ (ਜ. ਬ.)-ਸਮਾਜ ਸੇਵਕ ਤੇ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਦਸੂਹਾ ਵੱਲੋਂ ਲੋਡ਼ਵੰਦ ਪਰਿਵਾਰਾਂ ਲਈ ਚਲਾਈ ਲੋਕ ਭਲਾਈ ਸਕੀਮ ਤਹਿਤ ਅੱਜ ਬੁੱਢੀ ਪਿੰਡ ਦੇ ਬਿੰਦਰ ਕੁਮਾਰ ਦੀ ਲਡ਼ਕੀ ਦੇ ਵਿਆਹ ਲਈ ਸ਼ਗਨ ਸਕੀਮ ਅਧੀਨ ਪਰਿਵਾਰ ਨੂੰ 5100 ਰੁਪਏ ਨਕਦ ਰਾਸ਼ੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਹਲਕੇ ਦੇ ਕਿਸੇ ਵੀ ਲੋਡ਼ਵੰਦ ਵਿਅਕਤੀ ਦੀ ਬਿਨਾਂ ਭੇਦਭਾਵ ਮੱਦਦ ਕੀਤੀ ਜਾਵੇਗੀ ਤੇ ਕੋਈ ਵੀ ਲੋਡ਼ਵੰਦ ਵਿਅਕਤੀ ਉਨ੍ਹਾਂ ਨਾਲ ਜਾਂ ਸੁਖਵਿੰਦਰ ਮੂਨਕਾਂ ਨਾਲ ਕਦੇ ਵੀ ਸੰਪਰਕ ਕਰ ਸਕਦਾ ਹੈ। ਇਸ ਮੌਕੇ ਸਾਬਕਾ ਸਰਪੰਚ ਬੂਟਾ ਸਿੰਘ, ਸੋਨੀਆ ਕੁਮਾਰੀ, ਮਨਜੀਤ ਕੌਰ, ਕ੍ਰਿਪਾਲ ਸਿੰਘ ਜਾਜਾ, ਜਸਵਿੰਦਰ ਸਿੰਘ ਸੋਨੂੰ, ਰਾਜਦੀਪ ਸਿੰਘ, ਜਗਨਪ੍ਰੀਤ ਸਿੰਘ, ਸਰਵਣ ਸਿੰਘ, ਮਲਕੀਤ ਸਿੰਘ, ਸਮਿੱਤਰ ਸਿੰਘ ਆਦਿ ਹਾਜ਼ਰ ਸਨ।
ਸਕੂਲਾਂ ਦੇ ਸਾਲਾਨਾ ਇਨਾਮ ਵੰਡ ਸਮਾਗਮਾਂ ਦੌਰਾਨ ਹੋਏ ਸੱਭਿਆਚਾਰਕ ਪ੍ਰੋਗਰਾਮ
NEXT STORY