ਹੁਸ਼ਿਆਰਪੁਰ (ਮੋਮੀ)-ਨੇਤਰਦਾਨ ਸਬੰਧੀ ਇਕ ਜਾਗਰੂਕਤਾ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁੱਢੀ ਪਿੰਡ ’ਚ ਹੈੱਡ ਟੀਚਰ ਪਰਮਜੀਤ ਦੀ ਅਗਵਾਈ ’ਚ ਸਮੂਹ ਸਟਾਫ਼ ਦੀ ਹਾਜ਼ਰੀ ’ਚ ਲਾਇਆ ਗਿਆ। ਜਿਸ ’ਚ ਟਾਂਡਾ ਤੋਂ ਆਈ ਡੋਨੇਸ਼ਨ ਇੰਚਾਰਜ ਤੇ ਸਮਾਜ ਸੇਵੀ ਵਰਿੰਦਰ ਸਿੰਘ ਮਸੀਤੀ ਵੱਲੋਂ ਅੱਜ ਅੱਖਾਂ ਦਾਨ ਕਰਨ ਸਬੰਧੀ ਤੇ ਬੱਚਿਆਂ ਨੂੰ ਮਰਨ ਉਪਰੰਤ ਅੱਖਾਂ ਦਾਨ ਕਰਨ ਸਬੰਧੀ ਜਾਗ੍ਰਿਤ ਕੀਤਾ। ਉਨ੍ਹਾਂ ਦੱਸਿਆ ਕਿ ਨੇਤਰਹੀਣ ਵਿਅਕਤੀ ਨੂੰ ਪੰਜਾਬ ਸਰਕਾਰ ਵੱਲੋਂ ਅੱਖਾਂ ਦੀ ਰੌਸ਼ਨੀ ਸਰਕਾਰੀ ਮੈਡੀਕਲ ਕਾਲਜਾਂ ਚ ਮੁਫ਼ਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਡੀਆਂ ਦਾਨ ਕੀਤੀਆਂ ਅੱਖਾਂ ਨਾਲ ਨੇਤਰਹੀਣ ਵਿਅਕਤੀ ਨੂੰ ਰੌਸ਼ਨੀ ਪ੍ਰਾਪਤ ਹੋ ਜਾਂਦੀ ਹੈ। ਇਸ ਮੌਕੇ ਪਰਮਜੀਤ ਸਿੰਘ ਨੇ ਦੱਸਿਆ ਕਿ ਅਸੀਂ ਖ਼ੂਨ ਵੀ ਦਾਨ ਕਰ ਸਕਦੇ ਹਾਂ। ਜਿਸ ਨਾਲ ਅਸੀਂ ਕਿਸੇ ਵੀ ਲੋਡ਼ਵੰਦ ਵਿਅਕਤੀ ਦੀ ਮਦਦ ਕਰ ਸਕਦੇ ਹਾਂ। ਇਸ ਮੌਕੇ ਮੇਜਰ ਸਿੰਘ, ਸੁਖਜਿੰਦਰ ਸਿੰਘ, ਗੁਰਜੀਤ ਸਿੰਘ, ਰਣਜੀਤ ਕੌਰ, ਰਜਵਿੰਦਰ ਕੌਰ, ਬਬਲਜੀਤ, ਬਲਬੀਰ ਕੌਰ, ਤੋਸ਼ੀ ਰਾਣੀ, ਮਨਜੀਤ ਕੌਰ ਆਦਿ ਹਾਜ਼ਰ ਸਨ।
ਦਸਮੇਸ਼ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਪ੍ਰਾਪਤ ਕੀਤੇ ਜ਼ਿਲੇ ਪੱਧਰੀ ਸਥਾਨ
NEXT STORY