ਹੁਸ਼ਿਆਰਪੁਰ (ਘੁੰਮਣ)-ਨੌਜੁਆਨ ਸਾਡੇ ਪੰਜਾਬ ਦਾ ਭਵਿੱਖ ਹਨ ਤੇ ਇਨ੍ਹਾਂ ਨੂੰ ਸਿਹਤਦਮੰਦ ਬਣਾਉਣ ਲਈ ਪੰਜਾਬ ਸਰਕਾਰ ਨੇ ਮਿਸ਼ਨ ਤੰਦਰੁਸਤ ਤਹਿਤ ਚੱਬੇਵਾਲ ਹਲਕੇ ਦੇ ਜਿੰਮਾਂ ਲਈ ਗ੍ਰਾਂਟਾਂ ਜਾਰੀ ਕੀਤੀਆਂ ਹਨ। ਚੱਬੇਵਾਲ ਦੇ 28 ਪਿੰਡਾਂ ਨੂੰ ਇਕ-ਇਕ ਲੱਖ ਦੀ ਗ੍ਰਾਂਟ ਜਿੰਮ ਲਈ ਦਿੱਤੀ ਗਈ ਹੈ। ਡਾ. ਰਾਜ ਕੁਮਾਰ ਵਿਧਾਇਕ ਚੱਬੇਵਾਲ ਨੇ ਕਾਂਗਰਸ ਦਫ਼ਤਰ ਚੱਬੇਵਾਲ ਵਿਖੇ ਆਯੋਜਿਤ ਇਕ ਸਮਾਗਮ ਵਿਚ ਸ਼ਿਰਕਤ ਕਰ ਕੇ ਇਸ ਗ੍ਰਾਂਟ ਦੇ ਚੈੱਕ ਪੰਚਾਇਤਾਂ ਨੂੰ ਵੰਡੇ। ਇਸ ਸਮਾਗਮ ’ਚ ਪੰਚਾਇਤ ਮੈਂਬਰ ਤੇ ਪਿੰਡ ਵਾਸੀ ਵੱਡੀ ਗਿਣਤੀ ’ਚ ਸ਼ਾਮਲ ਹੋਏ। ਇਸ ਮੌਕੇ ਡਾ. ਰਾਜ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਨੌਜਵਾਨਾਂ ਨੂੰ ਆਪਣਾ ਧਿਆਨ ਕਸਰਤ ਤੇ ਆਪਣੀ ਤੰਦਰੁਸਤੀ ਵੱਲ ਲਾਉਣ ਲਈ ਪ੍ਰੇਰਿਤ ਕਰਨਾ ਇਸ ਉਪਰਾਲੇ ਦਾ ਉਦੇਸ਼ ਹੈ। ਸਿਹਤ ਪੱਖੀ ਸੋਚ ਹੋਣ ’ਤੇ ਸਾਡੇ ਨੌਜੁਆਨ ਨਸ਼ਿਆਂ ਤੋਂ ਵੀ ਬਚਾਅ ਕਰਨਗੇ। ਡਾ. ਰਾਜ ਨੇ ਪੰਚਾਇਤਾਂ ਨੂੰ ਸੰਦੇਸ਼ ਦਿੱਤਾ ਕਿ ਉਹ ਆਪਣੇ ਹਲਕੇ ਦੀ ਬਿਹਤਰੀ ਲਈ ਹਰ ਬਣਦਾ ਉਪਰਾਲਾ ਕਰਨ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਯੋਜਨਾ ਦਾ ਭਰਪੂਰ ਲਾਭ ਆਪਣੇ ਪਿੰਡਾਂ ਵਾਸੀਆਂ ਤੱਕ ਪਹੁੰਚਾਉਣ ਲਈ ਪੰਚਾਇਤਾਂ ਨੂੰ ਵੀ ਸਾਡੇ ਨਾਲ ਰਾਬਤਾ ਕਾਇਮ ਰੱਖਣਾ ਚਾਹੀਦਾ ਹੈ। ਚੈੱਕ ਲੈਣ ਵਾਲੀਆਂ 28 ਪੰਚਾਇਤਾ ਚੱਕ ਮੱਲਾਂ, ਲਕਸੀਹਾ, ਭਗਤੂਪੁਰ, ਚਾਣਥੂ ਬ੍ਰਾਹਮਣਾ, ਮਾਹਲ ਬਲਟੌਰੀਆ, ਭਾਮ, ਸਾਰੰਗਵਾਲ, ਬਢੀਲਾਂ, ਠੱਕਰਵਾਲ, ਸਿੰਘਪੁਰ, ਸਸੋਲੀ, ਚਿਤੋ, ਮੇਹਟੀਆਣਾ, ਪੰਡੋਰੀ ਬੀਬੀ, ਮਰਨਾਈਆਂ ਖੁਰਦ, ਮਾਨਾ, ਬੱਡਲਾ, ਹਾਰਟਾ, ਮੱਲ ਮਜਾਰਾ, ਰੌਡ਼ੀਆ, ਮਹਿਮੋਵਾਲ, ਮਡ਼ੂਲੀ ਬ੍ਰਾਹਮਣਾ, ਲਹਿਲੀ ਕਲਾਂ, ਲਹਿਲੀ ਖੁਰਦ, ਫੁਗਲਾਣਾ, ਢੱਕੋਵਾਲਾ, ਜੱਲੋਵਾਲ, ਬਡਿਆਲ ਆਦਿ ਸ਼ਾਮਲ ਸਨ। ਇਸ ਮੌਕੇ ਡਾ. ਜਤਿੰਦਰ ਕੁਮਾਰ, ਮੈਡਮ ਸੋਨੀਆ, ਮਹਿੰਦਰ ਸਿੰਘ ਮੱਲ, ਡਾ. ਕ੍ਰਿਸ਼ਨ ਗੋਪਾਲ, ਜਸਪਾਲ ਸਿੰਘ, ਗਗਨਦੀਪ ਚਾਣਥੂ, ਰਮਨ ਲਾਖਾ, ਅੰਮ੍ਰਿਤ ਸਿੰਘ ਅਮਰੀਕਾ, ਗੁਰਮੇਲ ਸਿੰਘ ਗਿੱਲ, ਮਨਪ੍ਰੀਤ ਕੌਰ ਜ਼ਿਲਾ ਪ੍ਰੀਸ਼ਦ, ਕੁਲਦੀਪ ਕੌਰ ਜ਼ਿਲਾ ਪ੍ਰੀਸ਼ਦ, ਜਸਵਿੰਦਰ ਸਿੰਘ ਜ਼ਿਲਾ ਪ੍ਰੀਸ਼ਦ, ਹਰਵਿੰਦਰ ਕੌਰ, ਜਸਜੀਤ ਕੌਰ, ਹਰਜਿੰਦਰ ਕੌਰ, ਸ਼ਿਵਰੰਜਨ ਰੋਮੀ, ਰਿੰਕੀ, ਰਣਜੀਤ ਕੌਰ, ਅਮਰਜੀਤ ਸਰਪੰਚ ਮੱਲਮਜਾਰਾ, ਸੀਤਾ ਰਾਣੀ, ਮਨਜੀਤ ਹੇਡ਼ੀਆ, ਗੋਪੀ ਭਾਮ, ਮੋਹਣ ਸਿੰਘ ਤੋਂ ਇਲਾਵਾ ਸਾਰੇ ਸਰਪੰਚ, ਪੰਚ ਸਮੇਤ ਹਲਕਾ ਚੱਬੇਵਾਲ ਵਾਸੀ ਸ਼ਾਮਲ ਸਨ।
ਅੰਨ ਦਾਨ ਕਰਨਾ ਬਹੁਤ ਪੁੰਨ ਦਾ ਕੰਮ : ਅਮਰਪਾਲ ਕਾਕਾ
NEXT STORY