ਹੁਸ਼ਿਆਰਪੁਰ (ਆਨੰਦ)-ਜਨ ਸੇਵਾ ਸੋਸਾਇਟੀ ਹਰਿਆਣਾ ਵੱਲੋਂ ਸ਼ੀਤਲਾ ਮਾਤਾ ਮੰਦਰ ਵਿਖੇ ਚੇਅਰਮੈਨ ਪ੍ਰਿੰ. ਸ਼ਾਦੀ ਲਾਲ ਆਨੰਦ ਦੀ ਅਗਵਾਈ ਵਿਚ 137ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ, ਜਿਸ ’ਚ ਇਲਾਕੇ ਦੀਆਂ ਵੱਖ-ਵੱਖ ਸਮਾਜ-ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਸ਼ਾਮਲ ਹੋ ਕੇ ਸੋਸਾਇਟੀ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸੋਸਾਇਟੀ ਦੇ ਨਰੇਸ਼ ਚੰਦਰ ਕੌਸ਼ਲ ਮੁੱਖ ਸਲਾਹਕਾਰ, ਉਂਕਾਰ ਨਾਥ ਸ਼ਰਮਾ ਉਪ ਪ੍ਰਧਾਨ ਅਤੇ ਹੋਰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ’ਚ ਨੇਤਰ ਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪ੍ਰਧਾਨ ਪ੍ਰੋ. ਬਹਾਦੁਰ ਸਿੰਘ ਸੁਨੇਤ ਅਤੇ ਸੈਕਟਰੀ ਜਸਵੀਰ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ, ਜਦਕਿ ਪ੍ਰਧਾਨਗੀ ਮੰਡਲ ’ਚ ਸਲਾਹਕਾਰ ਕੇ. ਕੇ. ਸੈਣੀ, ਐਕਸ-ਸਰਵਿਸਮੈਨ ਵੈੱਲਫੇਅਰ ਸੋਸਾਇਟੀ ਹਰਿਆਣਾ ਦੇ ਕਨਵੀਨਰ ਐਡਵੋਕੇਟ ਹਰਦੇਵ ਸਿੰਘ, ਸਮਾਜ-ਸੇਵੀ ਹਿਮਾਂਸ਼ੂ ਕੌਸ਼ਲ, ਵਰਿੰਦਰ ਸਿੰਘ ਮਸੀਤੀ ਟਾਂਡਾ, ਕਰਮਜੀਤ ਸਿੰਘ ਅਤੇ ਮਹਿੰਦਰ ਸਿੰਘ ਰਾਮਪੁਰ ਖੇਡ਼ਾ ਸੁਸ਼ੋਭਿਤ ਹੋਏ। ਇਸ ਮੌਕੇ 60 ਲਾਭਪਾਤਰੀਆਂ ਨੂੰ ਰਾਸ਼ਨ ਵੰਡਿਆ ਗਿਆ। ® ਮੁਕੇਸ਼ ਕੁਮਾਰ ਨੇ ਮੰਚ ਸੰਚਾਲਨ ਕਰਦੇ ਹੋਏ ਸੋਸਾਇਟੀ ਦੇ ਸੇਵਾ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ। ਸੋਸਾਇਟੀ ਦੇ ਸਲਾਹਕਾਰ ਕੇ. ਕੇ. ਸੈਣੀ ਨੇ ਆਏ ਮਹਿਮਾਨਾਂ ਤੇ ਦਾਨੀ ਸੱਜਣਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਗਰੀਬਾਂ ਅਤੇ ਜ਼ਰੂਰਤਮੰਦਾਂ ਦੀ ਭਲਾਈ ਲਈ ਕੀਤੇ ਜਾਣ ਵਾਲੇ ਕਾਰਜ ਸਮਾਜ-ਸੇਵੀ ਸੰਸਥਾਵਾਂ ਕਰ ਕੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾ ਰਹੀਆਂ ਹਨ। ੳੁਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਬਾਅਦ ਵੀ ਸਰਕਾਰਾਂ ਸਮਾਜ ’ਚ ਸਮਾਨਤਾ ਪੈਦਾ ਕਰਨ ’ਚ ਫੇਲ ਸਾਬਿਤ ਹੋਈਆਂ ਹਨ। ਸਮਾਜ-ਸੇਵੀ ਸੰਸਥਾਵਾਂ ਨੂੰ ਸਹਿਯੋਗ ਦੇਣ ਤੇ ਹੌਸਲਾ ਵਧਾੳੁਣ ਨਾਲ ਉਨ੍ਹਾਂ ਨੂੰ ਬੱਲ ਮਿਲਦਾ ਹੈ। ਮੁੱਖ ਮਹਿਮਾਨ ਪ੍ਰੋ. ਬਹਾਦਰ ਸਿੰਘ ਸੁਨੇਤ ਨੇ ਸੋਸਾਇਟੀ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ-ਸੇਵਾ ਕਰਨਾ ਈਸ਼ਵਰ ਦੀ ਸੇਵਾ ਹੈ ਕਿਉਂਕਿ ਸਾਰਿਆਂ ’ਚ ਈਸ਼ਵਰ ਦਾ ਵਾਸ ਹੈ। ਧਾਰਮਕ ਗ੍ਰੰਥਾਂ, ਗੁਰੂਆਂ ਅਤੇ ਸੰਤਾਂ-ਮਹਾਪੁਰਸ਼ਾਂ ਨੇ ਵੀ ਭੁੱਖੇ ਤੇ ਗਰੀਬ ਦੀ ਸੇਵਾ ਨੂੰ ਗੁਰੂ ਦੀ ਗੋਲਕ ਸਮਾਨ ਦੱਸਿਆ ਹੈ। ੳੁਨ੍ਹਾਂ ਰਾਸ਼ਨ ਵੰਡ ਪ੍ਰਣਾਲੀ ਨੂੰ ਮਨੁੱਖਤਾ ਦੀ ਭਲਾਈ ਦਾ ਕਾਰਜ ਦੱਸਦਿਆਂ ਸੋਸਾਇਟੀ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਇੰਜੀ. ਜਸਵੀਰ ਸਿੰਘ ਨੇ ਸੋਸਾਇਟੀ ਨੂੰ 1000 ਰੁਪਏ, ਜਦਕਿ ਸ਼ਾਮ ਸੈਣੀ, ਪੰਤ ਰਾਮ ਹਿਸਾਰ ਅਤੇ ਪ੍ਰਿੰ. ਦਵਿੰਦਰ ਕੌਸ਼ਲ ਨੇ 500-500 ਰੁਪਏ ਦੀ ਆਰਥਕ ਸਹਾਇਤਾ ਪ੍ਰਦਾਨ ਕੀਤੀ। ਚੇਅਰਮੈਨ ਪ੍ਰਿੰ. ਸ਼ਾਦੀ ਲਾਲ ਆਨੰਦ ਨੇ ਆਏ ਮਹਿਮਾਨਾਂ ਤੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ‘ਪੰਜਾਬ ਕੇਸਰੀ ਗਰੁੱਪ’ ਵੱਲੋਂ ਚਲਾਈ ਜਾ ਰਹੀ ਰਾਹਤ ਵੰਡ ਮੁਹਿੰਮ ਅੱਤਵਾਦ ਤੇ ਕੁਦਰਤੀ ਆਫਤਾਂ ਤੋਂ ਪ੍ਰਭਾਵਿਤ ਲੋਕਾਂ ਲਈ ਬਹੁਤ ਵੱਡਾ ਸਹਾਰਾ ਬਣ ਰਹੇ ਹਨ, ਜੋ ਕਿ ਇਤਿਹਾਸ ’ਚ ਇਕ ਮਿਸਾਲ ਹੈ। ਇਸ ਮੌਕੇ ਗੁਰਮੀਤ ਸਿੰਘ, ਮਹਿੰਦਰ ਪਾਲ ਸ਼ਰਮਾ, ਡਾ. ਬਲਰਾਜ ਸਿੰਘ, ਮਾਸਟਰ ਪ੍ਰੇਮ ਕੁਮਾਰ, ਭੀਸ਼ਮ ਚੋਪਡ਼ਾ, ਰਾਮ ਕਿਸ਼ਨ, ਪੰਕਜ ਮਹਿਤਾ, ਸ਼ਾਮ ਸੈਣੀ, ਸੁਖਪਾਲ ਸਿੰਘ, ਰਾਕੇਸ਼ ਕੁਮਾਰ ਕਾਲਾ, ਪ੍ਰਿੰ. ਰਮੇਸ਼ ਸੈਣੀ, ਪ੍ਰਿੰ. ਦਵਿੰਦਰ ਕੌਸ਼ਲ, ਵਿਨੋਦ ਠਾਕੁਰ, ਰਿਤਿਭ, ਮੋਹਿਤ ਸੈਣੀ, ਪ੍ਰਮੋਦ ਕੁਮਾਰ ਆਦਿ ਹਾਜ਼ਰ ਸਨ।
‘ਗੰਨਾ ਸੰਘਰਸ਼ ਕਮੇਟੀ ਸਿਸਟਮ ਨੂੰ ਖਰਾਬ ਕਰਨ ਦਾ ਨਾ ਕਰੇ ਯਤਨ’
NEXT STORY