ਹੁਸ਼ਿਆਰਪੁਰ (ਘੁੰਮਣ)-ਇਲਾਕੇ ਦੇ ਕਿਸਾਨਾਂ ਦਾ ਇਕ ਵਫ਼ਦ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੂੰ ਮਿਲਿਆ ਅਤੇ ਦਸੂਹਾ ਸ਼ੂਗਰ ਮਿੱਲ ’ਚ ਚੱਲ ਰਹੇ ਸਿਸਟਮ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਮਿੱਲ ਮੈਨੇਜਮੈਂਟ ਵੱਲੋਂ ਸਾਲ 2018-19 ਦੌਰਾਨ ਪਾਰਦਰਸ਼ੀ ਢੰਗ ਨਾਲ ਇਲਾਕੇ ਦੇ ਕਿਸਾਨਾਂ ਦਾ ਗੰਨਾ ਪੀਡ਼ਿਆ ਜਾ ਰਿਹਾ ਹੈ ਅਤੇ ਕੈਲੰਡਰ ਸਿਸਟਮ ਵਿਚ ਵੀ ਕੋਈ ਵਿਘਨ ਨਹੀਂ ਪਿਆ। ਇਲਾਕੇ ਦੇ ਕਿਸਾਨਾਂ ਨੂੰ ਰੋਜ਼ਾਨਾ 460 ਪਰਚੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ ਪਰ ਗੰਨਾ ਸੰਘਰਸ਼ ਕਮੇਟੀ ਵੱਲੋਂ ਪਿਛਲੇ ਦਿਨੀਂ ਏ. ਡੀ. ਸੀ. ਅਨੁਪਮ ਕਲੇਰ ਨੂੰ ਮੰਗ-ਪੱਤਰ ਦੇ ਕੇ ਕਿਹਾ ਗਿਆ ਸੀ ਕਿ ਪਰਚੀ ਕੈਲੰਡਰ ਠੀਕ ਨਹੀਂ ਹੈ ਅਤੇ ਜੇਕਰ ਵੱਡੇ ਕਿਸਾਨਾਂ ਲਈ ਸਿਸਟਮ ਬੰਦ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨਗੇ। ਉਨ੍ਹਾਂ ਕਿਹਾ ਕਿ ਇਸ ਵਾਰ ਹਰ ਛੋਟੇ ਕਿਸਾਨ ਨੂੰ ਵੀ ਕੈਲੰਡਰ ਅਨੁਸਾਰ ਪਰਚੀਆਂ ਮਿਲ ਰਹੀਆਂ ਹਨ। ਜੇਕਰ ਗੰਨਾ ਸੰਘਰਸ਼ ਕਮੇਟੀ ਨੇ ਮਿੱਲ ਦੇ ਚੱਲ ਰਹੇ ਸਿਸਟਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਅਤੇ ਛੋਟੇ ਕਿਸਾਨਾਂ ਦਾ ਗੰਨਾ ਖੇਤਾਂ ਵਿਚ ਖਡ਼੍ਹਾ ਰਹਿ ਗਿਆ ਤਾਂ ਇਲਾਕੇ ਦੇ ਕਿਸਾਨ ਗੰਨਾ ਸੰਘਰਸ਼ ਕਮੇਟੀ ਅਤੇ ਮਿੱਲ ਮੈਨੇਜਮੈਂਟ ਖਿਲਾਫ਼ ਅਦਾਲਤੀ ਕਾਰਵਾਈ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਦਸੂਹਾ ਮਿੱਲ ਗੰਨੇ ਦੀ ਅਦਾਇਗੀ ਪਹਿਲ ਦੇ ਆਧਾਰ ’ਤੇ ਕਰੇ ਅਤੇ ਪੰਜਾਬ ਸਰਕਾਰ 25 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਜਲਦ ਦੇਵੇ। ਇਸ ਮੌਕੇ ਅਵਤਾਰ ਸਿੰਘ ਕੰਧਾਲਾ ਜੱਟਾਂ, ਜਸਦੇਵ ਸਿੰਘ ਜੱਸਾ, ਪਰਮਿੰਦਰ ਸਿੰਘ ਪਨੂੰ, ਸਤਨਾਮ ਸਿੰਘ ਜੌਹਲਾਂ, ਰਮਨਦੀਪ ਸਿੰਘ ਬੱਸੀ, ਪੰਜਾਬ ਸਿੰਘ, ਅਵਤਾਰ ਸਿੰਘ ਧੁੱਗਾ, ਸਾਵੰਤ ਸਿੰਘ ਹੀਰਾਹਰ, ਅਮਨਦੀਪ ਸਿੰਘ ਹੀਰਾਹਰ, ਰਜਿੰਦਰ ਸਿੰਘ ਵਡ਼ੈਚ, ਅਵਤਾਰ ਸਿੰਘ ਕੰਧਾਲੀ, ਸੋਨੂੰ, ਮਹਿੰਗਾ ਸਿੰਘ ਢੱਟ, ਬਲਜੀਤ ਸਿੰਘ ਧੂਤ ਖੁਰਦ, ਤਾਰਾ ਬਹਿਣੀਵਾਲ, ਸੁਖਵਿੰਦਰ ਸਿੰਘ ਨੈਣੋਵਾਲ, ਜੁਝਾਰ ਸਿੰਘ ਕੇਸ਼ੋਪੁਰ, ਕਾਕੂ ਘੋਗਰਾ ਆਦਿ ਕਿਸਾਨ ਹਾਜ਼ਰ ਸਨ।
ਸੋਸਾਇਟੀ ਵੱਲੋਂ ਚਿੱਤਰਕਾਰ ਕੁਲਪ੍ਰੀਤ ਰਾਣਾ ਦਾ ਸਨਮਾਨ
NEXT STORY