ਹੁਸ਼ਿਆਰਪੁਰ (ਜਸਵਿੰਦਰ)-ਸਰਬੱਤ ਦਾ ਭਲਾ ਟਰੱਸਟ ਮੂਨਕਾਂ ਨੇ ਲੋਕ ਭਲਾਈ ਕਾਰਜਾਂ ਦੀ ਚਲਾਈ ਲਡ਼ੀ ਨੂੰ ਅੱਗੇ ਤੋਰਦਿਆਂ ਅੱਜ ਇਕ ਹੋਰ ਭੁੱਲੇ-ਭਟਕੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਵਿਅਕਤੀ ਨੂੰ ਉਸ ਦੇ ਘਰ ਪਹੁੰਚਾਉਣ ਦਾ ਉਪਰਾਲਾ ਕੀਤਾ। ਟਰੱਸਟ ਦੇ ਵਾਲੰਟੀਅਰ ਜਥੇ. ਦਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਪਿਛਲੇ ਦਿਨੀਂ ਕਿਸੇ ਵਿਅਕਤੀ ਵੱਲੋਂ ਫੋਨ ਕਰਨ ’ਤੇ ਪਤਾ ਲੱਗਾ ਕਿ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਇਕ ਵਿਅਕਤੀ ਦਸੂਹਾ ਦੇ ਗੁਰਦੁਆਰਾ ਸਾਹਿਬ ਨਜ਼ਦੀਕ ਘੁੰਮ ਰਿਹਾ ਹੈ। ਮੇਰਾ ਪੁੱਤਰ ਪ੍ਰਦੀਪ ਸਿੰਘ, ਲਾਡੀ ਮੂਨਕਾਂ ਅਤੇ ਗੁਰਜੀਤ ਸਿੰਘ ਮੌਕੇ ’ਤੇ ਪਹੁੰਚੇ ਤਾਂ ਦੇਖਿਆ ਕਿ ਉਕਤ ਵਿਅਕਤੀ ਕੁਝ ਵੀ ਦੱਸਣ ਤੋਂ ਅਸਮਰੱਥ ਸੀ। ਵਾਲੰਟੀਅਰਾਂ ਵੱਲੋਂ ਪਿਆਰ ਨਾਲ ਵਾਰ-ਵਾਰ ਪੁੱਛਣ ’ਤੇ ਉਸ ਦੇ ਮੂੰਹ ’ਚੋਂ ਇਕ ਫੋਨ ਨੰਬਰ ਨਿਕਲਿਆ। ਉਕਤ ਨੰਬਰ ’ਤੇ ਫੋਨ ਕਰ ਕੇ ਜਦੋਂ ਉਨ੍ਹਾਂ ਕੋਲੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਗੁਰਦਾਸਪੁਰ ਤੋਂ ਭਟਕਦਾ ਹੋਇਆ ਇਥੇ ਪਹੁੰਚ ਗਿਆ ਹੈ। ਫੋਨ ਸੁਣਨ ਵਾਲੇ ਤੋਂ ਪਤਾ ਲੈ ਕੇ ਉਕਤ ਭੁੱਲੇ-ਭਟਕੇ ਵਿਅਕਤੀ ਨੂੰ ਟਰੱਸਟ ਦੇ ਵਾਲੰਟੀਅਰਾਂ ਨੇ ਉਸ ਦੇ ਘਰ ਪਹੁੰਚਾਇਆ। ਵਾਲੰਟੀਅਰਾਂ ਦੇਖਿਆ ਕਿ ਵਿਅਕਤੀ ਦੇ ਪਰਿਵਾਰ ਦੀ ਆਰਥਕ ਹਾਲਤ ਮੰਦੀ ਹੋਣ ਕਾਰਨ ਉਹ ਉਸ ਦਾ ਇਲਾਜ ਨਹੀਂ ਸੀ ਕਰਵਾ ਸਕਦੇ। ਟਰੱਸਟ ਵੱਲੋਂ ਉਕਤ ਵਿਅਕਤੀ ਦਾ ਇਲਾਜ ਕਰਵਾਉਣ ਦਾ ਬੀਡ਼ਾ ਚੁੱਕਿਆ ਗਿਆ ਹੈ।
ਡੀ. ਜੀ. ਪੀ. ਤੇ ਏ. ਡੀ. ਜੀ. ਪੀ. ਨੇ ਕੀਤਾ ਪੀ. ਆਰ. ਟੀ. ਸੀ . ਜਹਾਨ ਖੇਲਾਂ ਦਾ ਕੈਲੰਡਰ ਜਾਰੀ
NEXT STORY