ਹੁਸ਼ਿਆਰਪੁਰ (ਜਸਵੀਰ)-ਸੰਤ ਅਤਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਾਲਦੀ ਵਿਖੇ ਸਰਬੱਤ ਦੇ ਭਲੇ ਲਈ ਧਾਰਮਕ ਸਮਾਗਮ ਕਰਵਾਇਆ ਗਿਆ। ਸਭ ਤੋਂ ਪਹਿਲਾਂ ਸਹਿਜ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਸੰਤ ਬਾਬਾ ਸੰਤੋਖ ਸਿੰਘ ਜੀ ਪਾਲਦੀ ਰਾਸ਼ਟਰੀ ਪ੍ਰਧਾਨ ਸਰਵ ਭਾਰਤ ਨਿਰਮਲ ਮਹਾ ਮੰਡਲ, ਸਕੂਲ ਦੀਆਂ ਵਿਦਿਆਰਥਣਾਂ ਨੇ ਸ਼ਬਦ ਕੀਰਤਨ ਦੁਆਰਾ ਸੰਗਤਾਂ ਨੂੰ ਗੁਰਬਾਣੀ ਨਾਲ ਜੋਡ਼ਿਆ। ਇਸ ਮੌਕੇ ਸਕੂਲ ਦੇ ਪਡ਼੍ਹਾਈ ਅਤੇ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਤ ਵੀ ਕੀਤਾ। ਇਸ ਮੌਕੇ ਇਸ ਮੌਕੇ ਪ੍ਰਵਾਸੀ ਭਾਰਤੀ ਸੁਰਿੰਦਰਜੀਤ ਸਿੰਘ ਬੌਬੀ, ਕੁਲਵੰਤ ਸਿੰਘ ਜੰਗੀ, ਸੈਕਟਰੀ ਕੁਲਵੰਤ ਸਿੰਘ ਜੰਗੀ, ਯਾਦਵਿੰਦਰ ਸਿੰਘ, ਜਰਨੈਲ ਸਿੰਘ ਖਾਲਸਾ, ਸਤਨਾਮ ਸਿੰਘ, ਸਾਬਕਾ ਸਰਪੰਚ ਜਸਪਾਲ ਸਿੰਘ, ਰਿਟਾ. ਪ੍ਰਿੰ. ਅਜੀਤ ਸਿੰਘ, ਪ੍ਰਿੰਸੀਪਲ ਸ਼ਿਵ ਕੁਮਾਰ, ਸਰਬਜੀਤ ਸਿੰਘ ਮੰਜ, ਸਤਵੀਰ ਸਿੰਘ, ਸੱਤਪਾਲ ਬੰਗਾ, ਬ੍ਰਿਜਮਣੀ ਮਹੇਸ਼, ਸਰਪੰਚ ਦਲਜੀਤ ਕੌਰ, ਅਮਰਜੀਤ ਸਿੰਘ ਭੁਗਲਾਣਾ, ਸੁੱਚਾ ਸਿੰਘ, ਮਹਿੰਦਰ ਸਿੰਘ ਪਰਮਾਰ, ਕਾਲਾ ਸਿੰਘ ਕੈਨੇਡਾ, ਜਰਨੈਲ ਸਿੰਘ ਕੈਨੇਡਾ, ਸੋਫੀਆ ਜਸਵਾਲ, ਡਾ. ਬਲਦੇਵ ਸਕਰੂਲੀ, ਜੋਗਾ ਸਿੰਘ, ਪਰਮਿੰਦਰ ਸਿੰਘ, ਅਮਨਦੀਪ ਸਿੰਘ, ਰਾਜੀਵ ਕੁਮਾਰ ਇੰਚਾਰਜ ਸਪੋਰਟਸ ਆਦਿ ਹਾਜ਼ਰ ਸਨ।
ਨਹੀਂ ਰਹੇ ਹੈੱਡਮਾਸਟਰ ਜਰਨੈਲ ਸਿੰਘ ਔਜਲਾ
NEXT STORY