ਹੁਸ਼ਿਆਰਪੁਰ (ਪੰਡਿਤ)-ਹੱਕ ਸੱਚ ’ਤੇ ਡੱਟਵਾਂ ਪਹਿਰਾ ਦੇਣ ਵਾਲੇ ਹੈੱਡਮਾਸਟਰ ਜਰਨੈਲ ਸਿੰਘ ਔਜਲਾ ਨਹੀਂ ਰਹੇ। 77 ਵਰ੍ਹਿਆਂ ਦੇ ਜਰਨੈਲ ਸਿੰਘ ਨਿਵਾਸੀ ਸਹਿਬਾਜ਼ਪੁਰ ਦਾ 24 ਫਰਵਰੀ ਨੂੰ ਸਵਰਗਵਾਸ ਹੋ ਗਿਆ। ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਦੇਣ ਤੇ ਸਮਾਜਕ ਵਿਕਾਸ ਵਿਚ ਇਤਿਹਾਸਕ ਯੋਗਦਾਨ ਦੇ ਕੇ ਜਹਾਨੋਂ ਰੁਖਸਤ ਹੋਏ ਹੈੱਡਮਾਸਟਰ ਜਰਨੈਲ ਸਿੰਘ ਦੇ ਸਵਰਗਵਾਸ ਦੀ ਸੂਚਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ ਅਤੇ ਵੱਖ-ਵੱਖ ਸਮਾਜਕ, ਰਾਜਨੀਤਕ ਹਸਤੀਆਂ ਨੇ ਔਜਲਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਜ਼ਿਲਾ ਪ੍ਰਧਾਨ ਅਕਾਲੀ ਦਲ ਬਾਦਲ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ, ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ, ਲਖਵਿੰਦਰ ਸਿੰਘ ਲੱਖੀ, ਮਨਜੀਤ ਸਿੰਘ ਦਸੂਹਾ, ਜਤਿੰਦਰ ਸਿੰਘ ਲਾਲੀ ਬਾਜਵਾ, ਸਰਕਲ ਪ੍ਰਧਾਨ ਗੁਰਨਾਮ ਸਿੰਘ ਸਹਿਬਾਜ਼ਪੁਰ, ਰਵਿੰਦਰ ਸਿੰਘ, ਜਥੇਦਾਰ ਓਂਕਾਰ ਸਿੰਘ, ਨੰਬਰਦਾਰ ਬਲਦੇਵ ਸਿੰਘ, ਰਾਜਿੰਦਰ ਸਿੰਘ ਦੀਪ ਆਦਿ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨਮਿੱਤ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਪਿੰਡ ਸਹਿਬਾਜ਼ਪੁਰ (ਟਾਂਡਾ) ਵਿਖੇ 8 ਮਾਰਚ ਨੂੰ ਹੋਵੇਗਾ। ਫਾਈਲ: 28 ਐੱਚ ਐੱਸ ਪੀ.ਐੱਚ ਪੰਡਿਤ 6
11 ਜ਼ਰੂਰਤਮੰਦ ਪਰਿਵਾਰਾਂ ਦੀਆਂ ਲਡ਼ਕੀਆਂ ਦੀਆਂ ਕੀਤੀਆਂ ਜਾਣਗੀਆਂ ਸ਼ਾਦੀਆਂ : ਬਾਬਾ ਜਸਪਾਲ ਸਿੰਘ
NEXT STORY