ਹੁਸ਼ਿਆਰਪੁਰ (ਜਸਵਿੰਦਰਜੀਤ)-ਕਲਗੀਧਰ ਟਰੱਸਟ ਬਡ਼ੂ ਸਾਹਿਬ ਦੇ ਪ੍ਰਬੰਧਾਂ ਹੇਠ ਕਾਰਜਸ਼ੀਲ ਬਹੁਮੁਖੀ ਸੰਸਥਾ ਅਕਾਲ ਅਕੈਡਮੀ ਮਾਇਓ ਪੱਟੀ ਵਿਖੇ ਬੱਚਿਆਂ ਵਿਚ ਵਿਲੱਖਣ ਪ੍ਰਤਿਭਾ ਉਜਾਗਰ ਕਰਨ ਦੇ ਮੰਤਵ ਨਾਲ ਸੰਤ ਬਾਬਾ ਇਕਬਾਲ ਸਿੰਘ ਬਡ਼ੂ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪ੍ਰਿੰਸੀਪਲ ਸ਼ਸ਼ੀ ਬਾਲਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਇੰਟਰ ਸਕੂਲ ਗੁਰਬਾਣੀ ਕੰਠ ਮੁਕਾਬਲਿਆਂ ਵਿਚ ਭਾਗ ਲਿ਼ਆ ਅਤੇ ਪਹਿਲੀਆਂ ਤਿੰਨਾਂ ਪੁਜ਼ੀਸ਼ਨਾਂ ’ਤੇ ਕਬਜ਼ਾ ਕਰਕੇ ਅਕੈਡਮੀ ਤੇ ਜ਼ਿਲੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸਬੰਧੀ ਪ੍ਰਿੰਸੀਪਲ ਸ਼ਸ਼ੀ ਬਾਲਾ ਨੇ ਦੱਸਿਆ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੋਸਾਇਟੀ ਵੱਲੋਂ ਪਿੰਡ ਪਾਂਸ਼ਟਾ ਵਿਖੇ ਕਰਵਾਏ ਗਏ ਗੁਰਬਾਣੀ ਕੰਠ ਮੁਕਾਬਲਿਆਂ ਵਿਚ ਅਕਾਲ ਅਕੈਡਮੀ ਮਾਇਓਪੱਟੀ ਦੇ 26 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਜੂਨੀਅਰ ਤੇ ਸੀਨੀਅਰ ਗਰੁੱਪਾਂ ਦਰਮਿਆਨ ਜਪੁਜੀ ਸਾਹਿਬ, ਰਹਿਰਾਸ ਸਾਹਿਬ ਅਤੇ ਕੀਰਤਨ ਸੋਹਿਲਾ ਸਾਹਿਬ ਦੀ ਬਾਣੀ ਕੰਠ ਮੁਕਾਬਲਾ ਹੋਇਆ। ਜਿਸ ਵਿਚੋਂ ਸਤਵਿੰਦਰ ਸਿੰਘ ਗਰੇਡ 6 ਨੇ ਪਹਿਲਾ ਸਥਾਨ, ਅਮਰਪ੍ਰੀਤ ਕੌਰ ਗਰੇਡ 4 ਨੇ ਦੂਜਾ ਸਥਾਨ, ਸੁਖਦੀਪ ਕੌਰ ਗਰੇਡ 7 ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਸਾਰੀਆਂ ਪਹਿਲੀਆਂ ਪੁਜ਼ੀਸ਼ਨਾਂ ਵੀ ਅਕਾਲ ਅਕੈਡਮੀ ਮਾਇਓ ਪੱਟੀ ਦੇ ਵਿਦਿਆਰਥੀਆਂ ਨੇ ਹੀ ਹਾਸਲ ਕੀਤੀਆਂ। ਇਸ ਮੌਕੇ ਮੈਡਮ ਅਮਨਦੀਪ ਕੌਰ, ਰੁਪਿੰਦਰ ਕੌਰ, ਅਰਸ਼ਦੀਪ ਕੌਰ, ਮੈਡਮ ਨਵਜੋਤ ਕੌਰ, ਮੀਨੂ, ਸ਼ਸ਼ੀ, ਰੂਪ ਕਮਲ, ਭਗਤ ਸਿੰਘ, ਹਰਪ੍ਰੀਤ ਕੌਰ, ਪਵਨਦੀਪ ਕੌਰ, ਬਬੀਤਾ ਰਾਣੀ, ਮਮਤਾ, ਮਨਪ੍ਰੀਤ ਕੌਰ, ਸਾਹਿਲ ਸੈਣੀ, ਰਮਨਜੀਤ ਕੌਰ, ਸੰਦੀਪ ਕੌਰ, ਵੀਰਪਾਲ ਕੌਰ, ਵੀਰਪਾਲ ਕੌਰ-2, ਅਮਨਦੀਪ ਕੌਰ ਅਤੇ ਹੋਰ ਸਟਾਫ ਮੈਂਬਰ ਅਤੇ ਵਿਦਿਆਰਥੀ ਵੀ ਮੌਜੂਦ ਸਨ। 28ਐਚ ਐਸ ਪੀ ਜਸਵਿੰਦਰ3
ਸਰਬੱਤ ਦੇ ਭਲੇ ਲਈ ਧਾਰਮਕ ਸਮਾਗਮ
NEXT STORY