ਹੁਸ਼ਿਆਰਪੁਰ (ਪੰਡਿਤ )-ਅੱਡਾ ਝਾਵਾਂ ਵਿਖੇ ਅੱਜ ਸ਼ਾਮ ਹੋਏ ਇਕ ਸਮਾਗਮ ਦੌਰਾਨ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਅੱਡਾ ਸਰਾਂ ਤੋਂ ਖੁੱਡਾ ਤੱਕ ਲਗਭਗ 8.21 ਕਰੋਡ਼ ਦੀ ਲਾਗਤ ਨਾਲ ਬਣਨ ਵਾਲੀ 13 ਕਿਲੋਮੀਟਰ ਸਡ਼ਕ ਦੇ ਨਿਰਮਾਣ ਕੰਮ ਦਾ ਉਦਘਾਟਨ ਕੀਤਾ। ਕਈ ਦਹਾਕਿਆਂ ਤੋਂ ਲੋਕਾਂ ਦੀ ਮੰਗ ਤੋਂ ਬਾਅਦ ਦਰਜਨਾਂ ਪਿੰਡਾਂ ਨੂੰ ਟਾਂਡਾ-ਹੁਸ਼ਿਆਰਪੁਰ ਰੋਡ ’ਤੇ ਹਾਈਵੇ ਨਾਲ ਜੋਡ਼ਨ ਵਾਲੀ ਸਡ਼ਕ ਦੇ ਉਦਘਾਟਨ ਕਰਨ ਉਪਰੰਤ ਵਿਧਾਇਕ ਗਿਲਜੀਆਂ ਨੇ ਕਿਹਾ ਕਿ ਹਲਕੇ ਦੀ ਮੰਗ ਦੇ ਨਾਲ-ਨਾਲ ਉਨ੍ਹਾਂ ਦਾ ਆਪਣਾ ਟੀਚਾ ਸੀ ਕਿ ਇਲਾਕੇ ਦੇ ਕਿਸਾਨਾਂ ਨੂੰ ਆਪਣਾ ਗੰਨਾ ਮਿੱਲ ਤੱਕ ਲਿਜਾਣ ਲਈ ਸੁਵਿਧਾ ਦੇਣ ਲਈ ਇਸ ਜਰਨੈਲੀ ਸਡ਼ਕ ਦਾ ਨਿਰਮਾਣ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਸਡ਼ਕ ਦੇ ਨਿਰਮਾਣ ਦੇ ਨਾਲ-ਨਾਲ ਹਲਕੇ ਵਿਚ ਲਗਭਗ 400 ਕਿਲੋਮੀਟਰ ਪੇਂਡੂ ਸਡ਼ਕਾਂ ਦਾ ਨਿਰਮਾਣ ਹੋ ਰਿਹਾ ਹੈ। ਗਿਲਜੀਆਂ ਨੇ ਕਿਹਾ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਨਲਾਇਕੀ ਕਾਰਨ ਜ਼ਿਆਦਾਤਰ ਪਿੰਡਾਂ ਦੀ ਹਾਲਤ ਖਸਤਾ ਹੋ ਗਈ ਸੀ ਜਿ ਸਨੂੰ ਹੁਣ ਸੁਧਾਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੀ ਕਾਂਗਰਸ ਸਰਕਾਰ ਸੂਬੇ ਵਿਚ 466 ਕਰੋਡ਼ ਦੀ ਲਾਗਤ ਨਾਲ 1000 ਪਿੰਡਾਂ ਦੀਆਂ ਪੁਲੀਆਂ ਅਤੇ ਪੁਲਾਂ ਨੂੰ ਅਪਗ੍ਰੇਡ ਕਰਨ ਦੇ ਨਾਲ-ਨਾਲ 31 ਹਜ਼ਾਰ ਕਿਲੋਮੀਟਰ ਪੇਂਡੂ ਸਡ਼ਕਾਂ ਦੀ ਮੁਰੰਮਤ ਕਰ ਰਹੀ ਹੈ। ਟਾਂਡਾ ਹਲਕੇ ਵਿਚ ਤੰਗ ਪੁਲਾਂ ਨੂੰ ਚੌਡ਼ਾ ਕਰਨ ਲਈ ਕਾਲੀ ਵੇਈਂ ਉੱਤੇ ਪਿੰਡ ਫਿਰੋਜ਼ ਰੋਲੀਆਂ ਪੁਲ ਲਈ 35 ਲੱਖ, ਪ੍ਰੇਮਪੁਰ ਲਈ 36 ਲੱਖ, ਡੱਡੀਆਂ ਲਈ 34 ਅਤੇ ਰਾਮਪੁਰ ਖੇਡ਼ਾ ਪੁਲ ਲਈ 60 ਲੱਖ ਖਰਚ ਕੀਤੇ ਜਾ ਰਹੇ ਹਨ ਤੇ ਸਮਾਰਟ ਵਿਲਜ ਸਕੀਮ ਤਹਿਤ 777 ਕਰੋਡ਼ ਰੁਪਏ ਮਨਜ਼ੂਰ ਕੀਤੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਬਹੁਪੱਖੀ ਵਿਕਾਸ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਇਲਾਕਾ ਵਾਸੀਆਂ ਨੇ ਇਸ ਵੱਡੀ ਸਹੂਲਤ ਲਈ ਵਿਧਾਇਕ ਗਿਲਜੀਆਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ, ਐਕਸੀਅਨ ਮਨਜੀਤ ਸਿੰਘ, ਅਵਤਾਰ ਸਿੰਘ ਖੋਖਰ, ਜ਼ਿਲਾ ਪ੍ਰੀਸ਼ਦ ਮੈਂਬਰ ਰਵਿੰਦਰ ਪਾਲ ਸਿੰਘ ਗੋਰਾ, ਸੰਮਤੀ ਮੈਂਬਰ ਸਰਪੰਚ ਸੁਖਵਿੰਦਰ ਜੀਤ ਸਿੰਘ ਝਾਵਰ, ਸਰਪੰਚ ਦਵਿੰਦਰ ਜੀਤ ਸਿੰਘ ਬੁੱਢੀਪਿੰਡ, ਐੱਸ. ਡੀ. ਓ. ਦਵਿੰਦਰ ਪਾਲ, ਜੇ. ਈ. ਬਲਦੇਵ ਰਾਜ, ਮੁਰਲੀ ਮਨੋਹਰ, ਗੁਲਸ਼ਨ ਭਗਤ, ਸਿਮਰਨ ਸੈਣੀ, ਨੰਬਰਦਾਰ ਤੇਜ ਕੌਰ, ਲਖਵੀਰ ਸਿੰਘ ਲੱਖੀ, ਸਰਪੰਚ ਕਾਬਲ ਸਿੰਘ, ਮਹਾਵੀਰ ਸਿੰਘ, ਸਰਪੰਚ ਹਰਦੀਪ ਸਾਬੀ, ਸੁਰਿੰਦਰ ਸਿੰਘ, ਸਰਪੰਚ ਸਤਪਾਲ ਸਿੰਘ ਸੱਤੀ, ਸਰਪੰਚ ਬਲਬੀਰ ਸਿੰਘ ਕੰਧਾਲਾ ਸ਼ੇਖਾ, ਸਰਪੰਚ ਜੋਗਿੰਦਰ ਸਿੰਘ ਫੌਜੀ ਕਾਲੋਨੀ, ਸਰਪੰਚ ਸੁਰਜੀਤ ਸਿੰਘ ਡੂਮਾਨਾ, ਅਸ਼ਵਨੀ ਕੁਮਾਰ, ਡਾਕਟਰ ਸ਼ਰਨਜੀਤ ਸਿੰਘ, ਸਰਪੰਚ ਹਰਜਿੰਦਰ ਸਿੰਘ ਠਾਕਰੀ, ਮਨੀ ਸਹਿਬਾਜ਼ਪੁਰ, ਅੰਮ੍ਰਿਤਪਾਲ, ਸਨੀ ਮਿਆਣੀ, ਦਰਸ਼ਨ ਸਿੰਘ, ਵਿੱਕੀ ਦੁਬਰਜੀ, ਬਿਰਕਮਜੀਤ ਸਿੰਘ ਦਬੁਰਜੀ, ਬਲਵਿੰਦਰ ਸਿੰਘ ਨਿੱਕਾ, ਬਾਲੀ ਸੱਲਾਂ, ਪ੍ਰੀਤ ਮੋਹਨ ਸਿੰਘ, ਮਨਵੀਰ ਸਿੰਘ, ਸੇਵਾ ਸਿੰਘ, ਅਸ਼ਵਨੀ ਪ੍ਰਧਾਨ, ਸਰਪੰਚ ਹਰਭਜਨ ਸਿੰਘ,ਪਵਨਦੀਪ ਸਿੰਘ, ਅਮ੍ਰਿਤਪਾਲ ਸਿੰਘ ਲਿੱਤਰ, ਰੋਕੀ ਲਿੱਤਰ, ਕੇਵਲ ਸਿੰਘ, ਮੱਖਣ ਸਿੰਘ, ਸੁਖਰਾਜ ਸਿੱਧੂ, ਸੁਖਵਿੰਦਰ ਸਿੰਘ, ਸਰਪੰਚ ਗੁਰਬਖਸ਼ ਸਿੰਘ ਰਡ਼ਾ, ਮਹਿੰਗਾ ਸਿੰਘ, ਜਤਿੰਦਰਪਾਲ ਸਿੰਘ ਹਰਸੀਪਿੰਡ, ਡਿੰਪਾ ਮਿਆਣੀ, ਮਾਸਟਰ ਨਰਿੰਦਰ ਸਿੰਘ ਆਦਿ ਮੌਜੂਦ ਸਨ।ਫੋਟੋ ਫਾਈਲ : 5 ਐੱਚ ਐੱਸ ਪੀ ਐੱਚ ਪੰਡਿਤ 5
ਕੈਪ. ਅਮਰਿੰਦਰ ਸਿੰਘ ਨੇ ਹੁਸ਼ਿਆਰਪੁਰ 'ਚ ਨਵੇਂ ਯੁੱਗ ਦੀ ਕੀਤੀ ਸ਼ੁਰੂਆਤ : ਸੰਤੋਸ਼ ਚੌਧਰੀ
NEXT STORY