ਹੁਸ਼ਿਆਰਪੁਰ (ਬਹਾਦਰ ਖਾਨ)-ਭਾਵੇਂ ਮਨੁੱਖ ਕਈ ਗੱਲਾਂ ਵਿਚ ਲਾਲਚੀ ਹੋ ਗਿਆ ਹੈ ਪਰ ਫਿਰ ਵੀ ਈਮਾਨਦਾਰੀ ਜ਼ਿੰਦਾ ਹੈ। ਜਿਸਦੀ ਮਿਸਾਲ ਬਿਮਲ ਕੁਮਾਰ ਪੁੱਤਰ ਮਨਜੀਤ ਰਾਮ ਪਿੰਡ ਭੌਰਾ ਜ਼ਿਲਾ ਨਵਾਂਸ਼ਹਿਰ ਨੇ ਨਰਿੰਦਰ ਕੁਮਾਰ ਵਾਸੀ ਪਿੰਡ ਮੰਨਣਹਾਨਾ ਜ਼ਿਲਾ ਹੁਸ਼ਿਆਰਪੁਰ ਨੂੰ ਉਸਦਾ ਲੱਭਿਆ ਪਰਸ ਮੋਡ਼ ਕੇ ਪੇਸ਼ ਕੀਤੀ। ਮਿਲੀ ਜਾਣਕਾਰੀ ਅਨੁਸਾਰ ਨਰਿੰਦਰ ਕੁਮਾਰ ਜਲੰਧਰ ਤੋਂ ਬੱਸ ਰਾਹੀਂ ਕੋਟ ਫਤੂਹੀ ਵੱਲ ਆ ਰਿਹਾ ਸੀ ਤਾਂ ਬਹਿਰਾਮ ਨੇਡ਼ੇ ਉਸਦਾ ਪਰਸ ਬੱਸ ਵਿਚ ਡਿੱਗ ਪਿਆ, ਜਿਸ ਵਿਚ ਨਕਦੀ, ਲਾਇਸੈਂਸ ਤੇ ਹੋਰ ਜ਼ਰੂਰੀ ਕਾਗਜ਼ਾਤ ਸਨ। ਇਹ ਪਰਸ ਬਿਮਲ ਕੁਮਾਰ ਨੂੰ ਮਿਲ ਗਿਆ। ਜਿਸ ਨੇ ਉਸਦਾ ਪਤਾ ਕਰਕੇ ਪਰਸ ਵਾਪਸ ਕੀਤਾ ਤੇ ਈਮਾਨਦਾਰੀ ਦੀ ਮਿਸਾਲ ਪੇਸ਼ ਕੀਤੀ।
ਸ਼ਿਵਰਾਤਰੀ ਸਬੰਧੀ ਸ਼ੋਭਾ ਯਾਤਰਾ ਸਜਾਈ
NEXT STORY