ਹੁਸ਼ਿਆਰਪੁਰ (ਸ਼ਰਮਾ)-ਸੇਵਾ ਸੋਸਾਇਟੀ ਜਾਜਾ ਨੇ ਆਪਣੇ ਥੋਡ਼ੇ ਜਿਹੇ ਸਮੇਂ ਦੌਰਾਨ ਪਿੰਡ ’ਚ ਅਨੇਕ ਸਮਾਜ ਸੇਵਾ ਦੇ ਕੰਮ ਕਰ ਕੇ ਪ੍ਰਸਿੱਧ ਸਮਾਜ ਸੇਵੀ ਸੰਸਥਾ ’ਚ ਆਪਣਾ ਨਾਂ ਬਣਾ ਲਿਆ ਹੈ। ਇਸ ਸਬੰਧ ’ਚ ਸੇਵਾ ਸੋਸਾਇਟੀ ਜਾਜਾ ਦੇ ਸੰਸਥਾਪਕ ਪ੍ਰਸਿੱਧ ਸਮਾਜ ਸੇਵਕ ਹਰਚਰਨ ਸਿੰਘ ਕੰਦੀ, ਪ੍ਰਧਾਨ ਕਮਲਜੀਤ ਸਿੰਘ ਵੱਲੋਂ ਪਿੰਡ ਜਾਜਾ ਵਾਸੀਆਂ ਦੀ ਹਾਜ਼ਰੀ ’ਚ ਇਸ ਪਿੰਡ ਦੀਆਂ ਮਹੱਤਵਪੂਰਨ ਥਾਵਾਂ ’ਤੇ ਲੋਕਾਂ ਦੇ ਬੈਠਨ ਲਈ 17 ਬੈਂਚ ਲਾਏ ਗੲੇ ਤੇ ਹੋਰ ਬੈਂਚ ਲਗਾਉਣ ਦਾ ਕੰਮ ਵੀ ਅਜੇ ਜਾਰੀ ਹੈ। ਸੋਸਾਇਟੀ ਸੰਸਥਾਪਕ ਹਰਚਰਨ ਸਿੰਘ ਕੰਦੀ ਤੇ ਪ੍ਰਧਾਨ ਕਮਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਕੂਡ਼ਾ ਸੁੱਟਣ ਸਬੰਧੀ ਸਮੱਸਿਆ ਦਾ ਹੱਲ ਕਰਨ ਲਈ ਜਲਦ ਸੇਵਾ ਸੋਸਾਇਟੀ ਜਾਜਾ ਵੱਲੋਂ ਪਿੰਡ ਦੇ ਮਹੱਤਵਪੂਰਨ ਚੌਕਾਂ ’ਤੇ ਡਸਟਬਿਨ ਰੱਖੇ ਜਾਣਗੇ ਤੇ ਇਸ ਤੋਂ ਇਲਾਵਾ ਪਿੰਡ ਦੇ ਹੋਰ ਅਨੇਕ ਵਿਕਾਸ ਕੰਮ ਕਰਵਾਏ ਜਾਣਗੇ। ਇਸ ਮੌਕੇ ਸਰਪੰਚ ਕਮਲਜੀਤ ਕੌਰ ਜਾਜਾ, ਜਸਵੀਰ ਸਿੰਘ, ਗੁਰਿੰਦਰਜੀਤ ਸਿੰਘ, ਜਸਪਾਲ ਸਿੰਘ, ਸਤਪਾਲ ਸਿੰਘ, ਗਗਨਦੀਪ ਸਿੰਘ, ਅਜੇ ਸਿੰਘ ਆਦਿ ਹਾਜ਼ਰ ਸਨ।
ਸੰਤ ਬਾਬਾ ਮਾਹਨ ਦਾਸ ਜੀ ਦੀ ਸਾਲਾਨਾ ਬਰਸੀ 19 ਨੂੰ
NEXT STORY