ਹੁਸ਼ਿਆਰਪੁਰ (ਜਸਵੀਰ)-ਨਾਂਗਿਆ ਦਾ ਡੇਰਾ ਸੱਚਖੰਡ ਡਾਂਡੀਆਂ ਵਿਖੇ ਡੇਰੇ ਦੇ ਸੰਚਾਲਕ ਸੰਤ ਬਾਬਾ ਜਸਵਿੰਦਰ ਸਿੰਘ ਖਜ਼ਾਨਚੀ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇਕ ਸੋਸਾਇਟੀ (ਰਜਿ.) ਪੰਜਾਬ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਚੇਤ ਮਹੀਨੇ ਦੀ ਸੰਗਰਾਂਦ ਦਾ ਦਿਹਾਡ਼ਾ ਬਡ਼ੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਧਾਰਮਕ ਦੀਵਾਨ ਸਜਾਏ ਗਏ ਜਿਸ ਵਿਚ ਸੰਤ ਬਾਬਾ ਜਸਵਿੰਦਰ ਸਿੰਘ, ਭਾਈ ਲਵਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਰਮਨਦੀਪ ਸਿੰਘ, ਅਮਨਦੀਪ ਸਿੰਘ ਨੇ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਨਿਹਾਲ ਕੀਤਾ। ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਸਮਾਗਮ ਵਿਚ ਬਸਪਾ ਆਗੂ ਠੇਕੇਦਾਰ ਰਜਿੰਦਰ ਸਿੰਘ ਇੰਚਾਰਜ ਲੋਕ ਸਭਾ ਹਲਕਾ ਹੁਸ਼ਿਆਰਪੁਰ, ਯਸ਼ ਭੱਟੀ ਪ੍ਰਧਾਨ ਹਲਕਾ ਚੱਬੇਵਾਲ ਬਸਪਾ, ਸੁਰਿੰਦਰ ਸਿੰਘ ਫੌਜੀ ਜ਼ਿਲਾ ਜਨਰਲ ਸੈਕਟਰੀ ਜੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸੰਤ ਬਾਬਾ ਜਸਵਿੰਦਰ ਸਿੰਘ ਨੇ ਡੇਰਾ 108 ਸੰਤ ਬਾਬਾ ਪੂਰਨ ਦਾਸ ਜੀ ਸੱਚਖੰਡ ਕਾਲੇਵਾਲ ਭਗਤਾਂ ਵਿਖੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੋਸਾਇਟੀ ਵੱਲੋਂ ਕ੍ਰਾਂਤੀਕਾਰੀ ਰਹਿਬਰ ਧੰਨ-ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਨਾਏ ਜਾ ਰਹੇ ਪ੍ਰਕਾਸ਼ ਦਿਹਾਡ਼ੇ ਸਬੰਧੀ ਪੋਸਟਰ ਵੀ ਜਾਰੀ ਕੀਤਾ ਤੇ ਸੰਗਤਾਂ ਨੂੰ ਵਧ-ਚਡ਼੍ਹ ਕੇ ਇਸ ਸਮਾਗਮ ਵਿਚ ਪਹੁੰਚਣ ਲਈ ਬੇਨਤੀ ਕੀਤੀ। ਇਸ ਸਮੇਂ ਸੰਤ ਪ੍ਰਦੀਪ ਦਾਸ, ਮਾ. ਕੇਵਲ ਸਿੰਘ, ਲੈਂਹਬਰ ਸਿੰਘ, ਜਰਨੈਲ ਸਿੰਘ ਮੁਖਲਿਆਣਾ, ਕਰਨੈਲ ਸਿੰੱਘ ਗਡ਼੍ਹਸ਼ੰਕਰ, ਦੇਸ ਰਾਜ, ਹਰਜੀਤ ਸਿੰਘ ਡਾਂਡੀਆਂ, ਮਨਜੀਤ ਕੌਰ, ਸੁਰਜੀਤ ਕੌਰ, ਸੋਨੀਆ, ਰਾਜ ਰਾਣੀ, ਮੋਹਣ ਦਾਸ ਆਦਿ ਭਾਰੀ ਗਿਣਤੀ ’ਚ ਸਮੂਹ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਸੰਗਤਾਂ ਹਾਜ਼ਰ ਸਨ।
ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ’ਤੇ ਚੱਲਣਾ ਸਮੇਂ ਦੀ ਮੰਗ : ਸੰਤੋਸ਼ ਚੌਧਰੀ
NEXT STORY