ਹੁਸ਼ਿਆਰਪੁਰ (ਸ਼ੋਰੀ)-ਪਿੰਡ ਰੋਡ ਮਜਾਰਾ ’ਚ ਆਂਗਣਵਾਡ਼ੀ ਮੁਲਾਜ਼ਮਾਂ ਵੱਲੋਂ ਸਾਂਝਾ ਪ੍ਰੋਗਰਾਮ ਪੋਸ਼ਣ ਪੰਦਰਵਾਡ਼ਾ ਮੁਹਿੰਮ ਤਹਿਤ ਮਹਿਲਾਵਾਂ ਨੂੰ ਹਰੀਆਂ ਸਬਜ਼ੀਆਂ ਤੇ ਤਾਜ਼ੇ ਫਲਾਂ ਦੀ ਮਹੱਤਤਾ ਦੱਸਦੇ ਹੋਏ ਇਸ ਦਾ ਸੇਵਨ ਕਰਨ ਤੇ ਪਰਿਵਾਰ ’ਚ ਬੱਚਿਆਂ ਨੂੰ ਬਾਹਰੀ ਖਾਣਾ ਖਾਣ ਦੀ ਬਜਾੲੇ ਘਰ ’ਚ ਪੌਸ਼ਟਿਕ ਆਹਾਰ ਬਣਾ ਕੇ ਖਾਣ ਦੀ ਗੱਲ ਕਹੀ। ਸਰਕਲ ਸੁਪਰਵਾਈਜ਼ਰ ਨਿਰਮਲ ਕੌਰ ਨੇ ਇਸ ਮੌਕੇ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ। ਸਮਾਗਮ ਦੌਰਾਨ ਸਰਪੰਚੀ ਸੀਤਾ ਰਾਣੀ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ ਤੇ ਅਜਿਹੇ ਪ੍ਰੋਗਰਾਮ ਵੱਧ ਤੋਂ ਵੱਧ ਕਰਵਾਉਣ ਦੀ ਗੱਲ ਕਹੀ।
ਮਾਤਾ ਖੀਵੀ ਜੀ ਸੇਵਾ ਸੋਸਾਇਟੀ ਵੱਲੋਂ ਸੇਵਾਦਾਰ ਤੇ ਦਾਨੀ ਸਨਮਾਨਤ
NEXT STORY