ਹੁਸ਼ਿਆਰਪੁਰ (ਚੁੰਬਰ)-ਦੇਸ਼ ਭਰ ਵਿਚ 40 ਲੱਖ ਵਿਦਿਆਰਥੀਆਂ ਦੇ ਕਰਵਾਏ ਗਏ ਲੇਖ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਨਵਜੋਤ ਕੁਮਾਰੀ, ਜੋ ਕਿ ਐੱਸ. ਡੀ. ਸੀਨੀਅਰ ਸੈਕੰਡਰੀ ਸਕੂਲ ਸ਼ਾਮਚੁਰਾਸੀ ਦੀ ਵਿਦਿਆਰਥਣ ਹੈ, ਦਾ ਅੱਜ ਹਲਕੇ ਦੇ ਵਿਧਾਇਕ ਪਵਨ ਕੁਮਾਰ ਆਦੀਆ ਵੱਲੋਂ ਸਕੂਲ ਵਿਚ ਰੱਖੇ ਇਕ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ। ਇਸ ਮੌਕੇ ਵਿਧਾਇਕ ਆਦੀਆ ਨੇ ਕਿਹਾ ਕਿ ਉਨ੍ਹਾਂ ਦੀ ਬੇਹੱਦ ਖੁਸ਼ੀ ਹੈ ਕਿ ਹਲਕਾ ਸ਼ਾਮਚੁਰਾਸੀ ਦੀ ਲਡ਼ਕੀ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਹ ਮਾਅਰਕਾ ਮਾਰਿਆ ਹੈ। ਉਨ੍ਹਾਂ ਨੇ ਨਵਜੋਤ ਕੁਮਾਰੀ ਦੇ ਮਾਤਾ -ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਵਿੱਖ ਵਿਚ ਉਨ੍ਹਾਂ ਦੀ ਲਡ਼ਕੀ ਨੂੰ ਜੇਕਰ ਕਿਸੇ ਵੀ ਤਰ੍ਹਾਂ ਦੀ ਪਡ਼੍ਹਾਈ ਲਈ ਜ਼ਰੂਰਤ ਹੋਵੇ ਤਾਂ ਉਹ ਆਪਣੇ ਵੱਲੋਂ ਇਸ ਹੋਣਹਾਰ ਲਡ਼ਕੀ ਦੀ ਸਹਾਇਤ ਲਈ ਹਰ ਕੋਸ਼ਿਸ਼ ਕਰਨ ਲਈ ਤਿਆਰ ਰਹਿਣਗੇ। ਵਿਧਾਇਕ ਆਦੀਆ ਦੇ ਸਹਿਯੋਗ ਨਾਲ ਸਕੂਲ ਸਟਾਫ ਵੱਲੋਂ 5100 ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਸਕੂਲ ਵੱਲੋਂ ਵਿਧਾਇਕ ਆਦੀਆ ਅਤੇ ਉਨ੍ਹਾਂ ਦੇ ਨਾਲ ਆਏ ਹੋਰ ਪਤਵੰਤੇ ਸਹਿਯੋਗੀਆਂ ਦਾ ਪ੍ਰਿੰ. ਸੋਨੀਆ ਸੰਧੀਰ ਵੱਲੋਂ ਧੰਨਵਾਦ ਕਰਦਿਆਂ ਸਨਮਾਨ ਕੀਤਾ ਗਿਆ। ਇਸ ਸਮੇਂ ਅਸ਼ੋਕ ਕੁਮਾਰ ਸਰਪੰਚ ਕਾਣੇ, ਬਾਬਾ ਅਜਾਇਬ ਸਿੰਘ ਭੱਠੇ, ਗੁਰਦੀਪ ਸਿੰਘ ਭੱਠੇ, ਬਾਬਾ ਪ੍ਰਿਥੀ ਸਿੰਘ ਬਾਲੀ, ਲਾਲ ਚੰਦ ਵਿਰਦੀ, ਨਗਰ ਕੌਂਸਲ ਦੇ ਵਾਈਸ ਪ੍ਰਧਾਨ ਨਿਰਮਲ ਕੁਮਾਰ, ਡਾ. ਉਂਕਾਰ, ਪ੍ਰਿਤਪਾਲ ਸਿੰਘ, ਪਿਆਰਾ ਲਾਲ, ਬੂਟਾ ਰਾਮ ਤਲਵੰਡੀ ਕਾਨੂੰਗੋ, ਮੈਡਮ ਰਜਨੀ ਬਾਲਾ, ਮੈਡਮ ਬਲਵਿੰਦਰ ਕੌਰ, ਮੈਡਮ ਕੁਲਵਿੰਦਰ ਕੌਰ, ਤਰਨਜੀਤ ਕੌਰ ਅਧਿਆਪਕਾ, ਹਰਦੀਪ ਸਿੰਘ, ਮੈਡਮ ਨੀਲਮ ਸ਼ਰਮਾ, ਅਧਿਆਪਕ ਨਿਸ਼ਾਨ ਸਿੰਘ, ਬਲਵੀਰ ਖਾਨ, ਸਰਵਨ ਸਿੰਘ ਸਰਪੰਚ ਤਲਵੰਡੀ ਅਰਾਈਆਂ, ਹੀਰਾ ਲਾਲ, ਜਸਵਿੰਦਰ ਸਿੰਘ ਬਿੱਟੂ, ਕੁਲਦੀਪ ਸਿੰਘ, ਰਾਮ ਸਿੰਘ, ਸਾਬਕਾ ਸਰਪੰਚ ਸਰਵਨ ਸਿੰਘ ਪੰਡੋਰੀ ਮਹਿਤਮਾ, ਸੁਖਵਿੰਦਰ ਸਿੰਘ ਸੰਮਤੀ ਮੈਂਬਰ, ਮਮਤਾ ਦੇਵੀ ਸਮੇਤ ਕਈ ਹੋਰ ਹਾਜ਼ਰ ਸਨ।
ਜਸਟਿਸ ਆਗਸਟਾਈਨ ਜਾਰਜ ਮਸੀਹ ਨੇ ਕੀਤਾ ਸੈਂਟਰਲ ਜੇਲ ਦਾ ਨਿਰੀਖਣ
NEXT STORY