ਹੁਸ਼ਿਆਰਪੁਰ (ਘੁੰਮਣ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸਕੂਲਾਂ ਨੂੰ ਆਪਣੇ ਪੱਧਰ ’ਤੇ ਸਮਾਰਟ ਸਕੂਲ ਬਨਾਉਣ ਦੀ ਪਹਿਲ ਕਦਮੀ ਕਰਦੇ ਹੋਏ ਸ.ਸ.ਸ. ਸਕੂਲ (ਲਡ਼ਕੇ) ਘੰਟਾ ਘਰ ਹੁਸ਼ਿਆਰਪੁਰ ਦੇ ਪ੍ਰਿੰ. ਅਸ਼ਵਨੀ ਕੁਮਾਰ ਦੱਤਾ ਦੀ ਪ੍ਰੇਰਣਾ ਸਦਕਾ ਸਕੂਲ ਵਿਚ ਪਡ਼੍ਹ ਚੁੱਕੇ ਉੱਘੇ ਸਮਾਜ ਸੇਵੀ ਕ੍ਰਿਸ਼ਨ ਕੁਮਾਰ ਸ਼ਰਮਾ, ਉਨ੍ਹਾਂ ਦੀ ਧਰਮ ਪਤਨੀ ਕ੍ਰਿਸ਼ਨਾ ਕੁਮਾਰੀ ਅਤੇ ਉਨ੍ਹਾਂ ਦੇ ਬੇੇਟੇ ਗੌਤਮ ਸ਼ਰਮਾ, ਸ਼ਰਮਾ ਗ੍ਰਾਮੋਫੋਨ ਤੇ ਸਮੂਹ ਪਰਿਵਾਰ ਵੱਲੋਂ ਸਕੂਲ ਵਿਚ ਪਡ਼੍ਹ ਰਹੇ ਛੇਵੀਂ ਤੋਂ ਬਾਹਰਵੀਂ ਤੱਕ ਦੇ 600 ਬੱਚਿਆਂ ਨੂੰ ਟਾਈ, ਬੈਲਟ, ਪੈਂਟ, ਸ਼ਰਟ, ਬੂਟ, ਜੁਰਾਬਾਂ ਅਤੇ ਜ਼ਰੂਰੀ ਸਟੇਸ਼ਨਰੀ ਵੰਡੀ ਗਈ। ਇਸ ਮੌਕੇ ਕ੍ਰਿਸ਼ਨ ਕੁਮਾਰ ਸ਼ਰਮਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਪਡ਼੍ਹਾਈ ਵਿਚ ਹੋਰ ਜ਼ਿਆਦਾ ਮਿਹਨਤ ਕਰਨੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਨੇ ਬੱਚਿਆਂ ਨੂੰ ਸਮਤਾ ਚੈਰੀਟੇਬਲ ਟਰੱਸਟ ਵੱਲੋਂ ਮੁਫਤ ਕੰਪਿਊਟਰ ਸਿੱਖਿਆ ਦੇਣ ਦਾ ਭਰੋਸਾ ਵੀ ਦੁਆਇਆ ਅਤੇ ਸਰਦੀਆਂ ਦੀ ਵਰਦੀ ਦੇਣ ਦਾ ਵਾਅਦਾ ਵੀ ਕੀਤਾ। ਇਸ ਮੌਕੇ ਸ਼੍ਰੀ ਸ਼ਰਮਾ ਵੱਲੋਂ 3.50 ਲੱਖ ਰੁਪਏ ਦੀਆਂ ਵਰਦੀਆਂ ਅਤੇ 50 ਹਜ਼ਾਰ ਰੁਪਏ ਦੀ ਸਟੇਸ਼ਨਰੀ ਬੱਚਿਆਂ ਨੂੰ ਵੰਡੀ ਗਈ। ਉਨ੍ਹਾਂ ਨੇ ਦੱਸਿਆ ਕਿ ਸ਼ਰਮਾ ਦੀ ਇਸ ਪਹਿਲ ਨਾਲ ਜ਼ਰੂਰਤਮੰਦ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਦੀ ਪੂਰਤੀ ਹੋਵੇਗੀ ਜਿਸ ਨਾਲ ਬੱਚਿਆਂ ਨੂੰ ਸਿੱਖਿਆ ਪ੍ਰਾਪਤ ਕਰਨ ਵਿਚ ਹੋਰ ਬਲ ਮਿਲੇਗਾ। ਇਸ ਮੌਕੇ ਸਕੂਲ ਦਾ ਸਾਰਾ ਸਟਾਫ਼ ਤੇ ਬੱਚੇ ਵੀ ਮੌਜੂਦ ਸਨ।
ਸਕੂਲ ’ਚ ਕਰਵਾਏ ਗਏ ਕੰਮਾਂ ’ਚ ਸਹਿਯੋਗ ਕਰਨ ਵਾਲੀ ਐੱਨ. ਆਰ. ਆਈ. ਕ੍ਰਿਸ਼ਨਾ ਦੇਵੀ ਸਨਮਾਨਤ
NEXT STORY