ਹੁਸ਼ਿਆਰਪੁਰ (ਜਸਵੀਰ)-ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਖੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਦੀ ਅਗਵਾਈ ਹੇਠ ਪੋਸਟ ਗਰੈਜੂਏਟ ਸੰਗੀਤ ਵਿਭਾਗ ਦੇ ਮੁਖੀ ਡਾ. ਮਲਵਿੰਦਰ ਸਿੰਘ ਦੇ ਦੇਖ-ਰੇਖ ਹੇਠਾਂ ਸੰਗੀਤਕ ਮਹਿਫ਼ਲ ‘ਅਹਿਸਾਸ’ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਅਤੇ ਸੂਫ਼ੀ ਗਾਇਕ ਵਿਜੇ ਭੱਟੀ ਵੱਲੋਂ ਲੋਕ ਗਾਇਨ ਅਤੇ ਸੂਫ਼ੀਆਨਾ ਕਲਾਮ ਦੀਆਂ ਵੱਖ-ਵੱਖ ਕਾਵਿ ਵੰਨਗੀਆਂ ਪੇਸ਼ ਕਰ ਕੇ ਸਰੋਤਿਆਂ ਦਾ ਮਨ ਮੋਹ ਲਿਆ ਗਿਆ। ਸਮਾਰੋਹ ਦਾ ਉਦਘਾਟਨ ਸਿੱਖ ਵਿਦਿਅਕ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਜਨਰਲ ਸਕੱਤਰ ਗੁਰਿੰਦਰ ਸਿੰਘ ਬੈਂਸ, ਸੀਨੀਅਰ ਮੀਤ ਪ੍ਰਧਾਨ ਵਿੰਗ ਕਮਾਂîਡਰ ਹਰਦੇਵ ਸਿੰਘ ਢਿੱਲੋਂ, ਸਹਾਇਕ ਮੈਨੇਜਰ ਗੁਰਮੇਲ ਸਿੰਘ ਗਿੱਲ ਖਡ਼ੌਦੀ, ਪ੍ਰੋ. ਕੰਵਲ, ਮਨਜੀਤ ਸਿੰਘ ਲਾਲੀ, ਬਨਿੰਦਰ ਸ਼ਰਮਾ ਅਤੇ ਦਲਜੀਤ ਸਿੰਘ ਬੈਂਸ ਨੇ ਸ਼ਮ੍ਹਾ ਰੋਸ਼ਨ ਕਰ ਕੇ ਕੀਤਾ। ਪ੍ਰਿੰ. ਪਰਵਿੰਦਰ ਸਿੰਘ ਨੇ ਸਵਾਗਤੀ ਸ਼ਬਦ ਕਹੇ ਅਤੇ ਵਿਦਿਆਰਥੀਆਂ ਦੀਆਂ ਸੱਭਿਆਚਾਰਕ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਪੰਜਾਬ ਦੇ ਲੋਕ ਵਿਰਸੇ ਦੀਆਂ ਗਾਇਨ ਵੰਨਗੀਆਂ ਛੱਲਾ, ਬੋਲੀਆਂ, ਟੱਪੇ ਗਾ ਕੇ ਸਰੋਤਿਆਂ ਨੂੰ ਕੀਲ ਦਿੱਤਾ। ਵਿਜੇ ਭੱਟੀ ਨੇ ਸੂਫ਼ੀਆ ਕਲਾਮ ਪੇਸ਼ ਕੀਤੇ ਅਤੇ ਬੁੱਲੇ ਸ਼ਾਹ, ਸ਼ਾਹ ਹੁਸੈਨ ਦੀਆਂ ਕਾਫ਼ੀਆਂ ਅਤੇ ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਦੀ ਪੇਸ਼ਕਾਰੀ ਨਾਲ ਮਾਹੌਲ ਸੰਜੀਦਾ ਕਰ ਦਿੱਤਾ। ਇਸ ਸਮੇਂ ਪ੍ਰਸਿੱਧ ਸੰਗੀਤਕਾਰ ਗੁਰਦੀਪ, ਪ੍ਰਿੰ. ਧੀਰਜ ਸ਼ਰਮਾ, ਡਾ. ਸਰਵਣ ਸਿੰਘ ਪਰਦੇਸੀ, ਪ੍ਰੋ. ਸੰਧੂ ਵਰਿਆਣਵੀ, ਕੰਵਲਜੀਤ ਕੰਵਲ, ਬਲਜਿੰਦਰ ਮਾਨ, ਰਾਜੀਵ ਭਾਦਰਵਾਜ, ਵਿਜੇ ਬੰਬੇਲੀ, ਬਾਬੂ ਅਮਰਜੀਤ ਸਿੰਘ, ਪ੍ਰਿੰ. ਸਰਬਜੀਤ ਸਿੰਘ, ਪ੍ਰੋ. ਸਰਵਣ ਸਿੰਘ, ਜੀਵਨ ਚੰਦੇਲੀ, ਪ੍ਰੀਤ ਨੀਤਪੁਰ, ਰਘਬੀਰ ਸਿੰਘ ਕਲੋਆ, ਗੁਰਪਾਲ ਸਿੰਘ, ਰੇਸ਼ਮ ਚਿੱਤਰਕਾਰ, ਅਵਤਾਰ ਲੰਗੇਰੀ ਆਦਿ ਸਮੇਤ ਕਾਲਜ ਦਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
ਗੰਨੇ ਦੀ ਕਟਾਈ ਤੇ ਚੁਕਾਈ ਕਰਨ ਵਾਲੀ ਮਸ਼ੀਨ ਬਣੀ ਕਿਸਾਨਾਂ ਲਈ ਵਰਦਾਨ
NEXT STORY