ਹੁਸ਼ਿਆਰਪੁਰ (ਆਨੰਦ)-ਸ਼੍ਰੀ ਸ਼੍ਰੀ 108 ਸੰਤ ਬਾਬਾ ਦੇਸੂ ਰਾਮ ਜੀ ਦੀ ਪਾਵਨ ਸਮਾਧ ਸਥਲ ਨੇਡ਼ੇ ਕੰਗ ਮਾਈ ਵਿਖੇ ਸ਼੍ਰੀ ਸ਼੍ਰੀ 108 ਪਰਮ ਸੰਤ ਗਿਆਨਾ ਨੰਦ ਜੀ ਮਹਾਰਾਜ ਦੀ 33ਵੀਂ ਬਰਸੀ ’ਤੇ ਆਯੋਜਤ ਸੰਤ ਸੰਮੇਲਨ ਤੇ ਕੀਰਤਨ ਦਰਬਾਰ ਸੰਗਤਾਂ ਨੂੰ ਭਗਤੀ ਤੇ ਸੇਵਾ ਸਿਮਰਨ ਦਾ ਸੰਦੇਸ਼ ਦਿੰਦਾ ਹੋਇਆ ਸੰਪੰਨ ਹੋ ਗਿਆ। ਇਸ ਮੌਕੇ ਸ਼੍ਰੀਮਦ ਭਾਗਵਤ ਪੁਰਾਨ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖੇ ਪਾਠ ਦੇ ਭੋਗ ੳੁਪਰਾਂਤ ਸਜਾਏ ਦੀਵਾਨ ’ਚ ਰਾਗੀ ਤੇ ਕੀਰਤਨੀ ਜਥਿਆਂ ਨੇ ਗੁਰਬਾਣੀ ਦੀ ਮਨੋਹਰ ਗਾਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਗ੍ਰਾਮ ਪੰਚਾਇਤ ਘੁਘਿਆਲ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਤੇ ਮੁੱਖ ਸੇਵਾਦਾਰ ਸੰਤ ਬਾਬਾ ਚਰਨ ਦਾਸ ਜੀ ਦੀ ਸਰਪਸਤੀ ਹੇਠ ਕਰਵਾਏ ਗਏ ਸਮਾਗਮ ’ਚ ਸੰਤ ਪਰਮੇਸ਼ਵਰਾ ਨੰਦ ਧੂਲਕੋਟ, ਸੰਤ ਤੇਜਾ ਸਿੰਘ, ਸੰਤ ਸਚਿਦਾ ਨੰਦ ਤਾਜਪੁਰ , ਸੰਤ ਸ਼ਰਨ ਦਾਸ ਨੌਸ਼ਹਿਰਾ, ਸੰਤ ਸੁੰਦਰ ਦਾਸ ਹਰਿਦੁਆਰ, ਸੰਤ ਪਰਸ਼ੋਤਮ ਦਾਸ, ਸੰਤ ਰਾਮ ਸਰੂਪ ਹਰਿਦੁਆਰ, ਸੰਤ ਮੋਨੀ ਨਵਾਂਸ਼ਹਿਰ, ਬਾਬਾ ਵਰਿੰਦਰ ਸਿੰਘ ਗੋਰਾਇਆ ਤੇ ਕਈ ਹੋਰ ਸੰਤ-ਮਹਾਪੁਰਸ਼ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ । ਇਸ ਮੌਕੇ ਸੰਤ-ਪਰਮੇਸ਼ਵਰਾ ਨੰਦ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਸੰਤਾਂ ਦੀ ਮਹਿਮਾ ਤਾਂ ਅਪਰਮਪਾਰ ਹੁੰਦੀ ਹੈ। ਸੰਤਾਂ ਦੇ ਸਹਿਜਤਾ ’ਚ ਬੋਲੇ ਬਚਨ ਹਮੇਸ਼ਾ ਸੱਚ ਤੇ ਅਟਲ ਹੁੰਦੇ ਹਨ। ਸੰਤ-ਮਹਾਪੁਰਸ਼ਾਂ ਦਾ ਜੀਵਨ ਸਾਨੂੰ ਭਗਤੀ ਤੇ ਸੇਵਾ ਸਿਮਰਨ ਦੇ ਧਾਰਨੀ ਹੋਣ ਦਾ ਸੰਦੇਸ਼ ਦਿੰਦੇ ਹਨ ਜਿਸ ’ਤੇ ਚੱਲ ਕੇ ਇਨਸਾਨ ਆਪਣੇ ਜੀਵਨ ਨੂੰ ਸਫਲ ਬਣਾ ਸਕਦਾ ਹੈ। ਇੰਸਪੈਕਟਰ ਰਵੀਂਦਰ ਸ਼ਰਮਾ ਦੇ ਮੰਚ ਸੰਚਾਲਨ ਅਧੀਨ ਹੋਏ ਸਮਾਗਮ ’ਚ ਮਾਸਟਰ ਹਰਪ੍ਰੇਮ ਵਸ਼ਿਸ਼ਟ, ਹੈੱਡਮਾਸਟਰ ਮਨਜੀਤ ਸਿੰਘ, ਵਿਜੈ ਪਾਲ ਸਿੰਘ, ਇੰਸਪੈਕਟਰ ਰਵਿੰਦਰ ਸ਼ਰਮਾ ਗੋਰਾਇਆ, ਜੇ. ਈ. ਸੁਖਜਿੰਦਰ ਸਿਘ ਪੱਪੂ, ਸਤੀਸ਼ ਕੁਮਾਰ ਪੱਪੀ, ਤਹਿਸੀਲਦਾਰ ਸਗਲੀ ਰਾਮ, ਹਰਜਿੰਦਰ ਕੁਮਾਰ ਬਿਲੂ, ਰਵੀਂਦਰ ਸਿੰਘ ਰੂਬੀ ਯੂ. ਐੱਸ. ਏ., ਪਵਿੱਤਰ ਸਿੰਘ, ਜਰਨੈਲ ਸਿੰਘ, ਜਸਵਿੰਦਰ ਸਿੰਘ ਬਬੂ, ਜਗਜੀਤ ਸਿੰਘ, ਮਨਦੀਪ ਸਿੰਘ, ਰਾਮ ਗੋਪਾਲ, ਹਰਿੰਦਰ ਪਾਲ ਸਿੰਘ, ਪੰਚ ਹਰੀ, ਰਵੀ ਕਾਂਤ ਆਦਿ ਨੇ ਵੱਖ-ਵੱਖ ਕੰਮਾਂ ’ਚ ਅਹਿਮ ਯੋਗਦਾਨ ਪਾਇਆ ।
ਕਿਸਾਨਾਂ ਨੂੰ ਨਵੀਨਤਮ ਖੇਤੀ ਤਕਨੀਕਾਂ ਸਬੰਧੀ ਕਰਵਾਇਆ ਜਾਣੂ
NEXT STORY