ਹੁਸ਼ਿਆਰਪੁਰ (ਚੁੰਬਰ)-ਪਿੰਡ ਬਰਿਆਲ ਵਿਚ ਮਹੇ ਭਾਈਚਾਰੇ ਦੇ ਬਣਾਏ ਮੰਦਰ ਵਿਖੇ ਮਹੇ ਗੋਤ ਦੇ ਜਠੇਰਿਆਂ ਦਾ ਸਾਲਾਨਾ ਜੋਡ਼ ਮੇਲਾ ਸ਼ਰਧਾ ਤੇ ਧੂਮਧਾਮ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਅੰਮ੍ਰਿਤਬਾਣੀ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ। ਇਸ ਮੌਕੇ ਸ੍ਰੀ ਅੰਮ੍ਰਿਤਬਾਣੀ ਦੇ ਪਾਠ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ, ਜਿਸ ਵਿਚ ਕੁਲਦੀਪ ਚੁੰਬਰ, ਗੁਰਮਿੰਦਰ ਗੋਲਡੀ ਅਤੇ ਕਰਨੈਲ ਨਿਮਾਣਾ ਨੇ ਆਪਣਾ ਪ੍ਰੋਗਰਾਮ ਪੇਸ਼ ਕੀਤਾ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਿੰਦਰਜੀਤ ਕੁਮਾਰ, ਸੋਮ ਪ੍ਰਕਾਸ਼, ਚਮਨ ਲਾਲ, ਚਰਨ ਦਾਸ, ਮਨਜੀਤ ਸਿੰਘ, ਦਿਲਬਾਗ ਸਿੰਘ, ਧਰਮਿੰਦਰ ਰਾਮ ਜੀ, ਸੁਰਿੰਦਰ ਸਿੰਘ ਸਮੇਤ ਹੋਰਾਂ ਨੇ ਜਠੇਰਿਆਂ ਦੇ ਅਸਥਾਨ ’ਤੇ ਸੇਵਾਵਾਂ ਕਰਨ ਵਾਲੇ ਦਾਨੀ ਸੱਜਣਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਆਈ ਸੰਗਤ ਵਿਚ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।
ਵਿਦਿਆਰਥੀਆਂ ’ਚ ‘ਵੈਲਕਮ ਟੂ ਸਪਰਿੰਗ ਸੀਜ਼ਨ’ ਪ੍ਰੋਗਰਾਮ ਕਰਵਾਇਆ
NEXT STORY