ਹੁਸ਼ਿਆਰਪੁਰ (ਜਸਵਿੰਦਰਜੀਤ)-ਸਰਕਾਰੀ ਹਾਈ ਸਕੂਲ ਨੰਦਾਚੌਰ ਵਿਖੇ ਇਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਵੱਖ-ਵੱਖ ਵਿੱਦਿਅਕ ਮੁਕਾਬਲੇ ਕਰਵਾਏ ਗਏ। ਜਿਸ ਵਿਚ ਸਕੂਲ ਦੇ ਛੇਵੀਂ, ਸੱਤਵੀ, ਅੱਠਵੀਂ ਅਤੇ ਨੌਵੀਂ ਜਮਾਤਾਂ ਵਿਚੋਂ ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਲਿਖਣ ਸਮੱਗਰੀ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿਚ ਸਕੂਲ ਇੰਚਾਰਜ ਸੁਰਿੰਦਰਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਜੀਵਨ ਵਿਚ ਵੱਧ ਤੋਂ ਵੱਧ ਮਿਹਨਤ ਕਰਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੁਖਵੀਰ ਸਿੰਘ, ਵਾਸਦੇਵ ਸਿੰਘ, ਗੌਰਵ ਕਾਲੀਆ, ਅਮਰਜੀਤ ਕੌਰ, ਊਸ਼ਾ ਰਾਣੀ, ਅਮਨਦੀਪ ਕੌਰ, ਸੁਦੇਸ਼ ਕੁਮਾਰੀ, ਅੰਜੂ ਬਾਲਾ, ਪੁਸ਼ਪਾ ਰਾਣੀ, ਰੇਣੂ ਬਾਲਾ, ਸਿਮਰਜੀਤ ਕੌਰ ਆਦਿ ਹਾਜ਼ਰ ਸਨ। ਫੋਟੋ
² ਬਾਹੋਵਾਲ ਦੇ ਅਕਾਲੀ-ਬਸਪਾ ਆਗੂ ਕਾਂਗਰਸ ’ਚ ਸ਼ਾਮਲ
NEXT STORY