ਹੁਸ਼ਿਆਰਪੁਰ (ਝਾਵਰ)-ਪ੍ਰ੍ਰਗਟਿਓ ਖਾਲਸਾ 8 ਰੋਜ਼ਾ ਸਮਾਗਮ ਜੋ ਗੁਰਦੁਆਰਾ ਸੰਤਸਰ ਸਾਹਿਬ ਚੰਡੀਗਡ਼੍ਹ ਵਿਖੇ ਹੋਏ, ਸਬੰਧੀ ਗੁਰਦੁਆਰਾ ਸੰਤਸਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸਰੂਪ ਸਿੰਘ ਨੇ ਦੱਸਿਆ ਕਿ ਇਹ ਮਹਾਨ ਗੁਰਮਤਿ ਸਮਾਗਮਾਂ ਦੌਰਾਨ ਪੰਥ ਦੇ ਸੰਤਾਂ, ਮਹਾਪੁਰਸ਼ਾਂ ਨੇ ਕਥਾ ਤੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ 51 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗੲੇ। ਇਨ੍ਹਾਂ ਸਮਾਗਮਾਂ ਦੌਰਾਨ ਅੱਖਾਂ ਦੇ ਕੈਂਪ ਤੋਂ ਇਲਾਵਾ ਲੋਡ਼ਵੰਦ ਮਰੀਜ਼ਾਂ ਦੇ ਲੈਂਜ ਪਾਏ ਗਏ। ਦਸਤਾਰਬੰਦੀ ਮੁਕਾਬਲੇ ਤੇ ਅੰਮ੍ਰਿਤ ਸੰਚਾਰ ਵੀ ਹੋਇਆ। ਇਸ ਦੌਰਾਨ ਮੈਗਾ ਖ਼ੂਨ ਦਾਨ ਕੈਂਪ ਵੀ ਲਾਇਆ ਗਿਆ। ਉਨ੍ਹਾਂ ਦੱਸਿਆ ਕਿ ਇਹ ਸਮਾਗਮਾਂ ਦੀ ਲਡ਼ੀ ’ਚ ਜ਼ਿਲਾ ਗੁਰਦਾਸਪੁਰ, ਹੁਸ਼ਿਆਰਪੁਰ, ਮੋਗਾ ਵਿਖੇ ਵੀ ਕੀਰਤਨ ਦਰਬਾਰ ਸਜਾਏ ਗਏ। ਇਸ ਕਡ਼ੀ ਅਧੀਨ ਦਸੂਹਾ ਨਜ਼ਦੀਕ ਉੱਚੀਬਸੀ ਤੇ ਹਿੰਮਤਪੁਰ ਵਿਖੇ ਵੀ ਕੀਰਤਨ ਦਰਬਾਰ ਤੇ ਸੰਤ ਸਮਾਗਮ ਆਯੋਜਿਤ ਕੀਤੇ ਗਏ। 8 ਰੋਜ਼ਾ ਸਮਾਗਮਾਂ ਦੌਰਾਨ ਗੁਰੂ ਦੇ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਭਾਈ ਗੁਰਪ੍ਰੀਤ ਸਿੰਘ ਸੇਵਾਦਾਰ ਗੁਰਦੁਆਰਾ ਸੰਤਸਰ ਸਾਹਿਬ ਨੇ ਸਭ ਸੰਗਤਾਂ ਦਾ ਧੰਨਵਾਦ ਕੀਤਾ।
ਸਕੂਲੀ ਬੱਚਿਆਂ ਨੂੰ ਵਿਦਿਅਕ ਸਮੱਗਰੀ ਵੰਡੀ
NEXT STORY