ਹੁਸ਼ਿਆਰਪੁਰ (ਗੁਪਤਾ)-ਮਾਨਵਤਾ ਸੇਵਾ ਸੋਸਾਇਟੀ ਨੰਗਲ ਖੂੰਗਾ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ ਦੀ ਅਗਵਾਈ ’ਚ ਅੱਜ ਟਾਂਡਾ ਵਿਖੇ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਅ। ਜਿਸ ’ਚ 13 ਅਪ੍ਰੈਲ ਵਿਸਾਖੀ ਵਾਲੇ ਦਿਨ ਖੁਰਾਲਗਡ਼੍ਹ ਸਾਹਿਬ ਵਿਖੇ ਲਾਏ ਜਾ ਰਹੇ ਮੁਫ਼ਤ ਮੈਡੀਕਲ ਚੈੱਕਅਪ ਤੇ ਖੂਨ ਦਾਨ ਕੈਂਪ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ’ਚ ਸ਼ਾਮਲ ਇੱਕਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਅਵਤਾਰ ਸਿੰਘ ਤਾਰੀ ਨੇ ਕਿਹਾ ਕਿ ਗਰੀਬ ਬੇਸਹਾਰਾ ਮਰੀਜ਼ਾਂ ਨੂੰ ਮੁੱਢਲੀਆ ਸਹੂਲਤਾਂ ਪ੍ਰਦਾਨ ਕਰਨ ਤੇ ਜ਼ਰੂਰਤਮੰਦ ਮਰੀਜ਼ਾਂ ਦੀਆਂ ਕੀਮਤੀ ਜ਼ਿੰਦਗੀਆਂ ਬਚਾਉਣ ਲਈ ਖੁਰਾਲਗਡ਼੍ਹ ਸਾਹਿਬ ਵਿਖੇ 13 ਅਪ੍ਰੈਲ ਨੂੰ 26ਵਾਂ ਖ਼ੂਨ ਦਾਨ ਕੈਂਪ ਲਾਇਆ ਜਾ ਰਿਹਾ ਹੈ, ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਡੀ ਸੋਸਾਇਟੀ ਵੱਲੋਂ ਆਏ ਦਿਨ ਮੈਡੀਕਲ ਤੇ ਖ਼ੂਨ ਦਾਨ ਕੈਂਪ ਆਯੋਜਿਤ ਕੀਤੇ ਜਾਂਦੇ ਹਨ ਤਾਂ ਜੋ ਕਿਸੇ ਵੀ ਗਰੀਬ ਬੇਸਹਾਰਾ ਮਰੀਜ਼ ਦੀ ਖੂਨ ਨਾ ਮਿਲਣ ਕਾਰਨ ਕੀਮਤੀ ਜ਼ਿੰਦਗੀ ਖਤਰੇ ’ਚ ਨਾ ਪੈ ਜਾਵੇ। ਉਨ੍ਹਾਂ ਕਿਹਾ ਕਿ ਸਾਡੀ ਸੋਸਾਇਟੀ ਦਾ ਹਰ ਮੈਂਬਰ ਪੰਜਾਬ ਭਰ ’ਚ ਕਿਸੇ ਵੀ ਹਸਪਤਾਲ ’ਚ ਦਾਖਲ ਮਰੀਜ਼ ਨੂੰ ਖੂਨ ਦੀ ਜ਼ਰੂਰਤ ਪੈਣ ’ਤੇ 2 ਘੰਟਿਆਂ ’ਚ ਹੀ ਜ਼ਰੂਰਤ ਅਨੁਸਾਰ ਖੂਨ ਮੁਹੱਈਆ ਕਰਵਾ ਦਿੰਦਾ ਹੈ ਤਾਂ ਜੋ ਇਕ ਕੀਮਤੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ 13 ਅਪ੍ਰੈਲ ਨੂੰ ਲਾਏ ਜਾ ਰਹੇ ਮੈਡੀਕਲ ਤੇ ਖ਼ੂਨ ਦਾਨ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਸੰਤ ਨਰੇਸ਼ ਗਿਰੀ ਜੀ ਮਹਾਰਾਜ ਨੰਗਲ ਖੂੰਗਾ ਤੇ ਸੰਤ ਬਲਰਾਮ ਸਿੰਘ ਜੀ ਖੁਰਾਲਗਡ਼੍ਹ ਸਾਹਿਬ ਵਾਲੇ ਕਰਨਗੇ। ਇਸ ਮੌਕੇ ਪਰਮਿੰਦਰ ਸਿੰਘ, ਐੱਮ.ਪੀ., ਸੁਰਜੀਤ ਪੰਡਿਤ ਸੀਕਰੀ, ਜਸਪਾਲ ਸਿੰਘ, ਨਵਰਾਜਦੀਪ ਰਾਜ, ਕਾਕਾ ਦਸੂਹਾ, ਉਂਕਾਰ ਸਿੰਘ, ਮਨਜਿੰਦਰ ਸਿੰਘ, ਹਰਮਿੰਦਰ ਸਿੰਘ, ਅਜੀਤ ਸਿੰਘ, ਮਨਰਾਜ ਸਿੰਘ, ਸੁਰਿੰਦਰ ਤੇ ਹੋਰ ਸੋਸਾਇਟੀ ਮੈਂਬਰਾਂ ਨੇ ਪ੍ਰਧਾਨ ਅਵਤਾਰ ਸਿੰਘ ਤਾਰੀ ਨੂੰ ਭਰੋਸਾ ਦਿੱਤਾ ਕਿ ਉਹ ਸਾਰੇ ਇਸ ਕੈਂਪ ਦੀ ਕਾਮਯਾਬੀ ਲਈ ਪੂਰੀ ਈਮਾਨਦਾਰੀ ਤੇ ਲਗਨ ਨਾਲ ਮਿਹਨਤ ਕਰਨਗੇ।
ਡਾ. ਬੀ. ਆਰ. ਅੰਬੇਡਕਰ ਵੈੱਲਫੇਅਰ ਸੋਸਾਇਟੀ ਦੀ ਮੀਟਿੰਗ
NEXT STORY