ਹੁਸ਼ਿਆਰਪੁਰ (ਜ.ਬ.)-ਸ਼ਹਿਰ ਦੇ ਥਾਣਾ ਮਾਡਲ ਟਾਊਨ ਦੇ ਅਧੀਨ ਆਉਂਦੇ ਇਕ ਮੁਹੱਲੇ ’ਚ 5 ਸਾਲਾ ਬੱਚੀ ਨਾਲ ਗਲਤ ਕੰਮ ਕਰਨ ਦੇ ਦੋਸ਼ੀ 10 ਸਾਲਾ ਨਾਬਾਲਗ ਲਡ਼ਕੇ ਨੂੰ ਹਿਰਾਸਤ ’ਚ ਲੈ ਕੇ ਪੁਲਸ ਸਿਵਲ ਹਸਪਤਾਲ ਪਹੁੰਚੀ। ਮੈਡੀਕਲ ਬੋਰਡ ਡਾਕਟਰਾਂ ਦੀ ਟੀਮ ਨੇ ਨਾਬਾਲਗ ਲਡ਼ਕੇ ਦਾ ਮੈਡੀਕਲ ਕੀਤਾ। ਮੈਡੀਕਲ ਦੇ ਬਾਅਦ ਪੁਲਸ ਨਾਬਾਲਗ ਲਡ਼ਕੇ ਨੂੰ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ। ਮੈਡੀਕਲ ਰਿਪੋਰਟ ਪਾਜ਼ੇਟਿਵ ਆਉਣ ’ਤੇ ਹੋਵੇਗੀ ਕਾਰਵਾਈ ਸੰਪਰਕ ਕਰਨ ’ਤੇ ਥਾਣਾ ਮਾਡਲ ਟਾਊਨ ਦੇ ਐੱਸ.ਐੱਚ.ਓ. ਭਰਤ ਮਸੀਹ ਨੇ ਦੱਸਿਆ ਕਿ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਪੁਲਸ ਨਾਬਾਲਗ ਲਡ਼ਕੇ ਦੀ ਉਮਰ ਤੇ ਉਸ ਵੱਲੋਂ ਕੀਤੇ ਅਪਰਾਧ ’ਚ ਕਿ ਉਹ ਇਸ ਯੋਗ ਹੈ ਕਿ ਨਹੀਂ, ਪਤਾ ਚੱਲ ਸਕੇਗਾ। ਪੁਲਸ ਨੂੰ ਸ਼ਨੀਵਾਰ ਰਿਪੋਰਟ ਮਿਲਣ ਦੀ ਉਮੀਦ ਹੈ। ਜੇਕਰ ਰਿਪੋਰਟ ਪਾਜ਼ੇਟਿਵ ਆਈ ਤਾਂ ਦੋਸ਼ੀ ਨਾਬਾਲਗ ਲਡ਼ਕੇ ਨੂੰ ਕੋਰਟ ਦੇ ਹੁਕਮ ਨਾਲ ਇਸ ਮਾਮਲੇ ’ਚ ਬਣਦੀ ਅਗਲੇਰੀ ਕਾਰਵਾਈ ਕਰੇਗੀ। ਫ਼ਿਲਹਾਲ ਨਾਬਾਲਗ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ।
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਸਮਾਰੋਹ
NEXT STORY