ਹੁਸ਼ਿਆਰਪੁਰ (ਗੁਰਮੀਤ)-ਹਲਕਾ ਚੱਬੇਵਾਲ ਦੇ ਪਿੰਡ ਪੱਟੀ ਵਿਖੇ ਸ਼ਹੀਦ ਭਗਤ ਸਿੰਘ ਐੱਨ.ਆਰ.ਆਈ ਕਲੱਬ ਪੱਟੀ ਵਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪ੍ਰਧਾਨ ਜਗਜੀਤ ਸਿੰਘ ਗਿੱਲ ਦੀ ਅਗਵਾਈ ਵਿਚ ਜਲਿਆਵਾਲੇ ਬਾਗ ਦੇ ਸਾਕੇ ਨੂੰ ਸਮਰਪਿਤ ਸ਼ਤਾਬਦੀ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਸੂਬਾ ਪ੍ਰਧਾਨ ਕੁਲਵੰਤ ਸਿੰਘ ਸੈਣੀ, ਸਰਪੰਚ ਸ਼ਿਦਰਪਾਲ, ਪ੍ਰਧਾਨ ਜਗਜੀਤ ਸਿੰਘ ਗਿੱਲ, ਸੰਦੀਪ ਸੈਣੀ, ਰਵੀਇੰਦਰ ਸਿੰਘ ਕਾਹਲੋਂ ਆਦਿ ਨੇ ਜਲਿਆਂਵਾਲੇ ਬਾਗ ਦੇ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਕਿਹਾ ਕਿ 13 ਅਪ੍ਰੈਲ 1919 ਦੇ ਸਾਕੇ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅੱਜ ਭਾਵੇਂ ਇਸ ਸਾਕੇ ਨੂੰ 100 ਸਾਲ ਬੀਤ ਚੁੱਕੇ ਹਨ ਪਰ ਹਰ ਇਕ ਭਾਰਤੀ ਨੇ ਉਨ੍ਹਾਂ ਦੀ ਯਾਦ ਨੂੰ ਹਮੇਸ਼ਾ ਆਪਣੇ ਦਿਲਾਂ ਵਿਚ ਤਾਜ਼ਾ ਰੱਖਿਆ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਦੇਸ਼ ਪਿਆਰ ਦੇ ਗੀਤ, ਕਵਿਤਾਵਾਂ ਅਤੇ ਸਕਿੱਟਾਂ ਪੇਸ਼ ਕੀਤੇ ਗਏ। ਇਸ ਮੌਕੇ ਪ੍ਰਮੁੱਖ ਸ਼ਖਸ਼ੀਅਤਾਂ ਤੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਮੁਫਤ ਮੈਡੀਕਲ ਕੈਂਪ ਵੀ ਲਾਇਆ ਗਿਆ। ਇਸ ਮੌਕੇ ਸੋਹਣ ਲਾਲ, ਰਸ਼ਪਾਲ ਸਿੰਘ, ਕੁਲਵੀਰ ਸਿੰਘ ਔਜਲਾ, ਡਾ. ਚੰਦਰ ਸ਼ੇਖਰ, ਅਮਰਜੀਤ ਸਿੰਘ ਗਿੱਲ, ਜਰਨੈਲ ਸਿੰਘ ਧਾਲੀਵਾਲ, ਦਲਜੀਤ ਸਿੰਘ ਸਹੋਤਾ, ਨਰਿੰਦਰ ਸਿੰਘ ਪੰਚ, ਸੋਹਣ ਸਿੰਘ, ਅਮਰਜੀਤ ਸਿੰਘ ਠਰੋਲੀ, ਗੁਰਚਰਨ ਸਿੰਘ, ਜਸਪਾਲ ਸਿੰਘ, ਦਲਵੰਤ ਸਿੰਘ, ਹਰਵਿੰਦਰ ਸਿੰਘ, ਰੇਖਾ ਰਾਣੀ, ਬਲਵਿੰਦਰ ਸਿੰਘ ਸਿੰਘ, ਸਤੀਸ਼ ਕੁਮਾਰ, ਚੰਨਪ੍ਰੀਤ ਸਿੰਘ, ਪਰਸ ਰਾਮ, ਅਮਿਤ ਚੌਧਰੀ, ਮਨਪ੍ਰੀਤ ਮੰਨਾ, ਕੁਲਵੰਤ ਕੌਰ, ਕਸ਼ਮੀਰ ਕੌਰ ਵੀ ਹਾਜ਼ਰ ਸਨ।
ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਕਾਬੂ
NEXT STORY