ਹੁਸ਼ਿਆਰਪੁਰ (ਮੋਮੀ)-ਉੱਘੇ ਸਮਾਜ ਸੇਵੀ ਤੇ ਸ਼੍ਰੋਮਣੀ ਅਕਾਲੀ ਦਲ ਪੀ.ਏ.ਸੀ. ਦੇ ਮੈਂਬਰ ਮਨਜੀਤ ਸਿੰਘ ਦਸੂਹਾ ਵੱਲੋਂ ਇਲਾਕੇ ਦੇ ਲੋਡ਼ਵੰਦਾਂ ਲਈ ਸ਼ੁਰੂ ਕੀਤੀ ਗਈ ਸਕੀਮ ਤਹਿਤ ਜ਼ਖਮੀਆਂ ਦੇ ਇਲਾਜ ਲਈ ਵਿੱਤੀ ਸਹਾਇਤਾ ਭੇਟ ਕੀਤੀ। ਬੀਤੇ ਦਿਨੀਂ ਟਾਂਡਾ-ਹੁਸ਼ਿਆਰਪੁਰ ਸਡ਼ਕ ’ਤੇ ਅੱਡਾ ਹੰਬਡ਼ਾਂ ਨਜ਼ਦੀਕ ਸਡ਼ਕ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋਏ ਪਿੰਡ ਕੰਧਾਲਾ ਜੱਟਾਂ ਦੇ ਨੌਜਵਾਨ ਮਨਵੀਰ ਸਿੰਘ ਦੇ ਇਲਾਜ ਲਈ 5 ਹਜ਼ਾਰ ਰੁਪਏ ਪਰਿਵਾਰਕ ਮੈਂਬਰਾਂ ਨੂੰ ਦਿੰਦਿਆਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਉੱਤਮ ਭਲੇ ਦਾ ਕੰਮ ਹੈ। ਇਸ ਲਈ ਸਾਨੂੰ ਲੋਡ਼ਵੰਦਾਂ ਦੀ ਸਹਾਇਤਾ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਇਸੇ ਤਰ੍ਹਾਂ ਮਨਜੀਤ ਸਿੰਘ ਦਸੂਹਾ ਨੇ ਪਿੰਡ ਖੁੱਡਾ ਦੇ ਸਡ਼ਕ ਹਾਦਸੇ ’ਚ ਜ਼ਖਮੀ ਹੋਏ ਬੱਚੇ ਦੇ ਇਲਾਜ ਲਈ 5 ਹਜ਼ਾਰ ਰੁਪਏ ਦੀ ਮਾਇਕ ਸਹਾਇਤਾ ਭੇਟ ਕਰਦਿਆਂ ਪਰਮਿੰਦਰ ਸਿੰਘ ਦੇ ਜਲਦ ਤੋਂ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ। ਇਸ ਮੌਕੇ ਸਾਬਕਾ ਮੈਂਬਰ ਜ਼ਿਲਾ ਪ੍ਰੀਸ਼ਦ ਸੁਖਵਿੰਦਰ ਸਿੰਘ ਮੂਨਕਾਂ ਨੇ ਮਨਜੀਤ ਦਸੂਹਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਲੋਡ਼ਵੰਦਾਂ ਦੀ ਸਹਾਇਤਾ ਕਰਨਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਸਮੇਂ ਸੁਖਵਿੰਦਰ ਸਿੰਘ ਮੂਨਕਾਂ, ਨਵਜੋਤ ਕੌਰ ਕੰਧਾਲਾ ਜੱਟਾਂ, ਗੁਰਬਿੰਦਰ ਕੌਰ, ਪਰਮਿੰਦਰ ਕੌਰ, ਅਮਰਜੀਤ ਕੌਰ, ਬਲਵਿੰਦਰ ਸਿੰਘ, ਚਰਨਜੀਤ ਸਿੰਘ, ਗੁਰਮੀਤ ਕੌਰ, ਹਰਬਿੰਦਰ ਕੌਰ, ਕਰਨੈਲ ਸਿੰਘ ਕਾਕਾ ਵੀ ਹਾਜ਼ਰ ਸਨ।
ਐੱਮ. ਐੱਸ. ਸੀ. ਇੰਸਟਰੂਮੈਂਟੇਸ਼ਨ ਦਾ ਨਤੀਜਾ ਸ਼ਾਨਦਾਰ ਰਿਹਾ
NEXT STORY