ਹੁਸ਼ਿਆਰਪੁਰ (ਗੁਰਮੀਤ)-ਡੇਰਾ ਸ਼ਹੀਦਾ ਬਾਬਾ ਢੱਕੀ ਸਾਹਿਬ ਜੀ ਪ੍ਰਬੰਧਕ ਕਮੇਟੀ ਰਜਿ. ਵੱਲੋਂ ਡੇਰਾ ਬਾਬਾ ਢੱਕੀ ਸਾਹਿਬ ਜੀ ਦੇ ਅਸਥਾਨ ’ਤੇ ਪਿੰਡ ਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪ੍ਰਧਾਨ ਸੰਤੋਖ ਸਿੰਘ ਸੰਧੂ ਦੀ ਅਗਵਾਈ ਹੇਠ 19ਵਾਂ ਧਾਰਮਕ ਅਤੇ ਸੱਭਿਆਚਾਰਕ ਮੇਲਾ ਬਡ਼ੇ ਹੀ ਉਤਸ਼ਾਹ ਨਾਲ ਪਿੰਡ ਮੁੱਖੋਮਜਾਰਾ ਸੂਰਾਪੁਰ ਵਿਖੇ ਕਰਵਾਇਆ ਗਿਆ। ਜਿਸ ਦੌਰਾਨ ਮੁੱਖ ਮਹਿਮਾਨ ਵਜੋਂ ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਧਾਰਮਕ ਤੇ ਸੱਭਿਆਚਾਰਕ ਮੇਲੇ ਦੌਰਾਨ ਪ੍ਰਸਿੱਧ ਦੋਗਾਣਾ ਗਾਇਕ ਜੋਡ਼ੀ ਆਤਮਾ ਬੁਢੇਵਾਲ ਤੇ ਅਮਨ ਰੋਜ਼ੀ ਨੇ ਧਾਰਮਕ ਅਤੇ ਸੱਭਿਆਚਾਰਕ ਗੀਤ ਪੇਸ਼ ਕਰਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਉਪਰੰਤ ਪ੍ਰਸਿੱਧ ਗਾਇਕ ਹਰਜੀਤ ਹਰਮਨ ਨੇ ਸਟੇਜ ਸੰਭਾਲ ਕੇ ‘ਮੁੱਖ ਤੋਂ ਮਿੱਠਾ ਬੋਲ ਕੇ ਕੁਦਰਤ ਦੇ ਨਾਲ ਪਿਆਰ ਕਰ’ ਧਾਰਮਕ ਸ਼ਬਦ ਨਾਲ ਸ਼ੁਰੂਆਤ ਕਰਦਿਆਂ ਵੱਖ-ਵੱਖ ਗੀਤਾਂ ‘ਵੇ ਮੈਂ ਚਾਦਰ ਕੱਢਦੀ ਬੈਠੀ ਦਰਵਾਜ਼ੇ ਪਾਵਾਂ ਮੋਰ’ ‘ਜਿੱਥੋਂ ਮਰਜ਼ੀ ਵੰਗਾਂ ਚਡ਼ਵਾ ਲਈਂ ਨੀਂ ਮਿੱਤਰਾਂ ਦਾ ਨਾਂ ਚਲਦਾ’ ਆਦਿ ਹਿੱਟ ਗੀਤਾਂ ਨਾਲ ਪੰਜਾਬੀ ਸਭਿਆਚਾਰ ਦੇ ਵੱਖ-ਵੱਖ ਰੰਗ ਪੇਸ਼ ਕਰਕੇ ਮੇਲਾ ਲੁੱਟਿਆ। ਮੇਲੇ ਦੇ ਅਖੀਰ ਵਿਚ ਪੰਜਾਬ ਦੀ ਪ੍ਰਸਿੱਧ ਗਾਇਕ ਜੋਡ਼ੀ ਭੁਪਿੰਦਰ ਗਿੱਲ ਅਤੇ ਜਸਵਿੰਦਰ ਜੀਤੂ ਨੇ ਧਾਰਮਕ ਗੀਤ ਨਾਲ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਕੇ ਵੱਖ-ਵੱਖ ਗੀਤ ਅਤੇ ਲੋਕ ਤੱਥ ਪੇਸ਼ ਕਰਕੇ ਦਰਸ਼ਕਾਂ ਨੂੰ ਦੇਰ ਸ਼ਾਮ ਤੱਕ ਕੀਲ੍ਹੀ ਰੱਖਿਆ। ਇਸ ਮੌਕੇ ਪ੍ਰਧਾਨ ਸੰਤੋਖ ਸਿੰਘ ਸੰਧੂ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਵਿਧਾਇਕ ਡਾ. ਰਾਜ ਕੁਮਾਰ ਸਮੇਤ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੇਲੇ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਪ੍ਰਸਿੱਧ ਐਂਕਰ ਜਸਵੀਰ ਸ਼ੀਰਾ ਨੇ ਬਾਖੂਬੀ ਨਿਭਾਈ। ਇਸ ਮੌਕੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਬਿੱਲੂ, ਮੱਖਣ ਸਿੰਘ ਗਰੇਵਾਲ, ਅਮਰਜੀਤ ਸਿੰਘ, ਮਨਜੀਤ ਸਿੰਘ ਹੀਰ, ਸੈਕਟਰੀ ਜਸਵੰਤ ਸਿੰਘ ਕਲੇਰ, ਸਰਪੰਚ ਰਮਨਦੀਪ ਸਿੰਘ, ਨੰਬਰਦਾਰ ਸੁਖਦੇਵ ਸਿੰਘ ਬੰਬੇਲੀ, ਗੁਰਦੀਪ ਸਿੰਘ ਨਮੋਲੀਆਂ, ਬਲਜੀਤ ਸਿੰਘ, ਰੋਹਿਤ ਰਾਣਾ, ਕਰਨ, ਤੇਜਵਿੰਦਰ ਸਿੰਘ, ਪਲਵਿੰਦਰ ਸਿੰਘ ਚੀਮਾ, ਗੀਤਕਾਰ ਤੇ ਗਾਇਕ ਜਿੰਦਰ ਖਾਨਪੁਰੀਆ, ਚਰੰਜੀ ਲਾਲ ਬਿਹਾਲਾ ਮੈਂਬਰ ਬਲਾਕ ਸੰਮਤੀ, ਗਗਨਦੀਪ ਰੱਲ੍ਹ ਜ਼ਿਲਾ ਪ੍ਰੀਸ਼ਦ ਮੈਂਬਰ, ਪਰਮਜੀਤ ਪੰਮਾ ਬਾਡ਼ੀਆ ਆਦਿ ਸਮੇਤ ਵੱਡੀ ਗਿਣਤੀ ਵਿਚ ਦਰਸ਼ਕ ਹਾਜ਼ਰ ਸਨ।
ਲੋਕ ਮੋਦੀ ਸਰਕਾਰ ਦੇ ਝੂਠੇ ਵਾਅਦਿਆਂ ’ਤੇ ਯਕੀਨ ਨਾ ਕਰਨ : ਡਾ. ਰਾਜ
NEXT STORY