ਹੁਸ਼ਿਆਰਪੁਰ (ਘੁੰਮਣ)-ਲੋਕ ਸਭਾ ਚੋਣਾਂ ਲਈ ਪ੍ਰਚਾਰ ’ਚ ਨਕਦੀ, ਹਥਿਆਰ, ਸ਼ਰਾਬ ਤੇ ਹੋਰ ਸ਼ੱਕੀ ਵਸਤਾਂ ਦੀ ਵਰਤੋਂ ਨੂੰ ਠੱਲ੍ਹ ਪਾਉਣ ਦੇ ਉਦੇਸ਼ ਨਾਲ ਇਲੈਕਟ੍ਰੋਲ ਰਜਿਸਟ੍ਰੇਸ਼ਨ ਅਫ਼ਸਰ 44 ਚੱਬੇਵਾਲ ਏ. ਐੱਸ. ਕੰਗ ਦੇ ਨਿਰਦੇਸ਼ਾਂ ’ਤੇ ਉੱਡਣ ਦਸਤਾ 24 ਘੰਟੇ ਸਰਗਰਮ ਹੈ। ਅੱਜ ਦੇਰ ਸ਼ਾਮ ਉੱਡਣ ਦਸਤੇ ਨੇ ਚੰਡੀਗਡ਼੍ਹ ਰੋਡ ’ਤੇ ਵਿਸ਼ੇਸ਼ ਜਾਂਚ ਮੁਹਿੰਮ ਚਲਾਈ। ਸਹਾਇਕ ਇਲੈਕਟ੍ਰੋਲ ਰਜਿਸਟ੍ਰੇਸ਼ਨ ਅਫ਼ਸਰ ਨਾਇਬ ਤਹਿਸੀਲਦਾਰ ਮਨਦੀਪ ਸਿੰਘ ਨੇ ਦੱਸਿਆ ਕਿ ਸਟੈਟਿਕ ਸਰਵੀਲਾਂਸ ਟੀਮ ਤੇ ਫਲਾਇੰਗ ਸਕੁਐਡ (ਉੱਡਣ ਦਸਤਾ) ਦੀ ਟੀਮ ਵਾਹਨਾਂ ਦੀ ਜਾਂਚ ਲਈ ਵਿਸ਼ੇਸ਼ ਮੁਹਿੰਮ ਚਲਾ ਰਹੀ ਹੈ। ਟੀਮ ਵਿਚ ਅਮਰਜੀਤ ਸਿੰਘ, ਹਰਕਮਲ ਸਿੰਘ, ਰਜਨੀਸ਼ ਕੁਮਾਰ ਗੁਲਿਆਨੀ, ਅਸਿਸਟੈਂਟ ਸਬ-ਇੰਸਪੈਕਟਰ ਹੰਸ ਰਾਜ, ਪਿਆਰਾ ਸਿੰਘ, ਚਰਨ ਕਮਲ ਸਿੰਘ, ਕੁਲਵਿੰਦਰ ਸਿੰਘ, ਵਾਸੂਦੇਵ, ਮਨਜੀਤ ਸਿੰਘ, ਬਲਕਾਰ ਸਿੰਘ, ਸੰਜੀਵ ਕੁਮਾਰ ਤੋਂ ਇਲਾਵਾ ਚੱਬੇਵਾਲ, ਕੋਟ ਫਤੂਹੀ ਤੇ ਮੇਹਟੀਆਣਾ ਦੇ ਪੁਲਸ ਮੁਲਾਜ਼ਮ ਸ਼ਾਮਲ ਕੀਤੇ ਗਏ ਸਨ। ਏ. ਐੱਸ. ਕੰਗ ਨੇ ਸਾਰੇ ਤਾਇਨਾਤ ਮੁਲਾਜ਼ਮਾਂ ਨੂੰ ਆਦਰਸ਼ ਚੋਣ ਜ਼ਾਬਤੇ ਨੂੰ ਸ਼ਤ-ਪ੍ਰਤੀਸ਼ਤ ਲਾਗੂ ਕਰਨ ਦੇ ਨਿਰਦੇਸ਼ ਇਕ ਮੀਟਿੰਗ ਦੌਰਾਨ ਦਿੱਤੇ। ਉਨ੍ਹਾਂ ਕਿਹਾ ਕਿ ਲਾਪ੍ਰਵਾਹੀ ਵਰਤਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਹਨੀ ਰਾਜਾ, ਨੋਡਲ ਅਫ਼ਸਰ ਵਿਜੇ ਕੁਮਾਰ, ਗੁਰਪ੍ਰੀਤ ਸਿੰਘ, ਦਿਨੇਸ਼ ਕੁਮਾਰ, ਬਲਵਿੰਦਰ ਸਿੰਘ, ਵਿਕਰਮ ਚੌਹਾਨ, ਗੁਰਚਰਨ ਸਿੰਘ, ਸੰਦੀਪ ਸਿੰਘ, ਤਜਿੰਦਰ ਸਿੰਘ, ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਰਾਹੁਲ ਜੱਸਲ, ਸੰਜੀਵ ਭਾਟੀਆ, ਹਰਮਿੰਦਰ ਕੁਮਾਰ, ਹਰਮੇਸ਼ ਕੁਮਾਰ, ਸੰਦੀਪ ਸਿੰਘ ਆਦਿ ਵੀ ਮੌਜੂਦ ਸਨ।
ਸ੍ਰੀ ਰਾਮਨੌਮੀ ਸਬੰਧੀ ਸਜਾਈਆਂ ਸ਼ੋਭਾ ਯਾਤਰਾਵਾਂ
NEXT STORY