ਹੁਸ਼ਿਆਰਪੁਰ,(ਘੁੰਮਣ)- ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਪ੍ਰਾਪਤ ਹੋਈ 1894 ਸੈਪਲਾਂ ਦੀ ਰਿਪੋਰਟ ਤੋਂ ਬਾਅਦ ਪਾਜ਼ੇਟਿਵ ਮਰੀਜਾਂ ਦੇ 145 ਕੇਸ ਨਵੇਂ ਆਏ ਹਨ, ਜਿਸ ਨਾਲ ਕੁੱਲ ਪਾਜ਼ੇਟਿਵ ਮਰੀਜਾਂ ਦੀ ਗਿਣਤੀ 3617 ਹੋ ਗਈ ਹੈ। ਹੁਸ਼ਿਆਰਪੁਰ ਸ਼ਹਿਰ ਨਾਲ ਸਬੰਧਤ 86 ਕੇਸ ਹਨ, ਜਦਕਿ 59 ਕੇਸ ਦੂਜੀਆਂ ਸਿਹਤ ਸੰਸਥਵਾਂ ਦੇ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਜ਼ਿਲੇ ’ਚ 4 ਮੌਤਾਂ ਹੋਰ ਹੋਈਆਂ ਹਨ, ਜਿਨ੍ਹਾਂ ’ਚ 71 ਸਾਲਾ ਵਿਅਕਤੀ ਵਾਸੀ ਨਿਊ ਸਿਵਲ ਲਾਈਨ ਹੁਸ਼ਿਆਰਪੁਰ ਜੋ ਕਿ ਡੀ. ਐੱਮ. ਸੀ. ਲੁਧਿਆਣਾ ਵਿਖੇ ਜੇਰੇ ਇਲਾਜ ਸੀ, 76 ਸਾਲਾ ਇਕ ਵਿਅਕਤੀ ਵਾਸੀ ਨਵੀਂ ਅਬਾਦੀ ਹੁਸ਼ਿਆਰਪੁਰ ਜੋ ਕਿ ਡੀ. ਐੱਮ. ਸੀ. ਲੁਧਿਆਣਾ ਵਿਖੇ ਦਾਖ਼ਲ ਸੀ, 77 ਸਾਲਾ ਵਿਅਕਤੀ ਵਾਸੀ ਮਿਆਣੀ ਟਾਂਡਾ ਜੋ ਕਿ ਜਲੰਧਰ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਸੀ ਅਤੇ 83 ਸਾਲਾ ਇਕ ਵਿਅਕਤੀ ਵਾਸੀ ਪੋਸੀ ਬਲਾਕ ਜੋ ਕਿ ਨਿੱਜੀ ਹਸਪਾਤਲ ਜਲੰਧਰ ’ਚ ਜੇਰੇ ਇਲਾਜ਼ ਸੀ, ਇਹ ਚਾਰੇ ਮਰੀਜ ਕੋਰੋਨਾ ਪਾਜ਼ੇਟਿਵ ਸਨ। ਇਨ੍ਹਾਂ ਦੀ ਮੌਤ ਨਾਲ ਜ਼ਿਲੇ ’ਚ ਮ੍ਰਿਤਕਾਂ ਦੀ ਕੁੱਲ ਗਿਣਤੀ 114 ਹੋ ਗਈ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ ਅੱਜ 1534 ਨਵੇਂ ਸੈਂਪਲ ਲੈਣ ਨਾਲ ਜ਼ਿਲੇ ’ਚ ਕੋਵਿਡ-19 ਦੇ ਕੁੱਲ ਸੈਂਪਲਾਂ ਦੀ ਗਿਣਤੀ 86871 ਹੋ ਗਈ ਹੈ। ਲੈਬ ਤੋ ਪ੍ਰਾਪਤ ਰਿਪੋਰਟਾਂ ਅਨੁਸਾਰ 82258 ਸੈਂਪਲ ਨੈਗਟਿਵ, ਜਦਕਿ 1353 ਸੈਪਲਾਂ ਦੀ ਰਿਪੋਰਟ ਦਾ ਇੰਤਜਾਰ ਹੈ, 121 ਸੈਂਪਲ ਇਨਵੈਲਿਡ ਹਨ ਅਤੇ ਐਕਟਿਵ ਕੇਸਾ ਦੀ ਗਿਣਤੀ 993 ਹੈ। ਹੁਣ ਤੱਕ 2516 ਮਰੀਜ ਠੀਕ ਹੋ ਕੇ ਆਪਣੇ ਘਰ ਜਾ ਚੁਕੇ ਹਨ। ਉਨ੍ਹਾਂ ਲੋਕਾਂ ਨੂੰ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
ਜਲੰਧਰ ਜ਼ਿਲ੍ਹੇ 'ਚੋਂ ਮੁੜ ਵੱਡੀ ਗਿਣਤੀ 'ਚ ਕੋਰੋਨਾ ਦੇ ਨਵੇਂ ਮਾਮਲੇ ਮਿਲਣ ਨਾਲ ਅੰਕੜਾ ਪੁੱਜਾ 11 ਹਜ਼ਾਰ ਦੇ ਪਾਰ
NEXT STORY