ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ ਦੀ ਮਸ਼ਹੂਰ ਮਿਠਾਈ ਦੀ ਦੁਕਾਨ 'ਤੇ ਮਾਹੌਲ ਉਸ ਸਮੇਂ ਤਣਾਅਪੂਰਣ ਬਣ ਗਿਆ ਜਦੋਂ ਦੁਕਾਨ ਦੇ ਬਾਹਰ ਲੱਗੇ ਸਟਾਲ 'ਤੇ ਗੋਲ-ਗੱਪੇ ਖਾਣ ਆਏ ਗਾਹਕਾਂ ਨੇ ਪਾਣੀ 'ਚ ਸੁਸਰੀਆਂ ਤੈਰਦੀਆਂ ਵੇਖੀਆਂ। ਇਸ 'ਤੇ ਭੜਕੇ ਗਾਹਕਾਂ ਨੇ ਦੁਕਾਨ ਅੰਦਰ ਦਾਖਲ ਹੋ ਕੇ ਦੁਕਾਨ ਮਾਲਕ 'ਤੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੇ ਦੋਸ਼ ਲਗਾਏ।
ਇਹ ਵੀ ਪੜ੍ਹੋ: ਜ਼ਿਲ੍ਹਾ ਜਲੰਧਰ 'ਚ ਕੋਰੋਨਾ ਦਾ ਭਿਆਨਕ ਰੂਪ, ਇਕ ਮਰੀਜ਼ ਦੀ ਮੌਤ ਤੇ ਵੱਡੀ ਗਿਣਤੀ 'ਚ ਫਿਰ ਮਿਲੇ ਪਾਜ਼ੇਟਿਵ ਕੇਸ
ਇਕ ਗਾਹਕ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਦੀ ਮਸ਼ਹੂਰ ਦੁਕਾਨ 'ਤੇ ਆਪਣੀ ਪਤਨੀ ਨਾਲ ਗੋਲ-ਗੱਪੇ ਖਾਣ ਆਇਆ ਸੀ ਪਰ ਦੋ-ਤਿੰਨ ਗੋਲ-ਗੱਪੇ ਖਾਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਪਾਣੀ 'ਚ ਸੁਸਰੀਆਂ ਤੈਰ ਰਹੀਆਂ ਹਨ। ਗਾਹਕ ਨੇ ਇਸ ਨੂੰ ਦੁਕਾਨਦਾਰ ਦੀ ਵੱਡੀ ਲਾਪਵਰਾਹੀ ਕਰਾਰ ਦਿੱਤਾ ਹੈ ਅਤੇ ਆਮ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਨ ਦੇ ਮੱਦੇਨਜ਼ਰ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਸ਼ਮਸ਼ਾਨਘਾਟ 'ਚ ਲਾਵਾਰਿਸ ਪਈਆਂ ਕੋਰੋਨਾ ਮ੍ਰਿਤਕਾਂ ਦੀਆਂ ਅਸਥੀਆਂ, ਪਰਿਵਾਰਕ ਮੈਂਬਰ ਲਿਜਾਣ ਤੋਂ ਲੱਗੇ ਕਤਰਾਉਣ
ਉਥੇ ਹੀ ਦੂਜੇ ਪਾਸੇ ਦੁਕਾਨ ਦੇ ਮਾਲਕ ਪ੍ਰੇਮ ਸਿੰਘ ਨੇ ਆਪਣੀ ਸਫਾਈ 'ਚ ਦੱਸਿਆ ਕਿ ਦੁਕਾਨ ਦੇ ਬਾਹਰ ਇਕ ਵਿਅਕਤੀ ਗੋਲ-ਗੱਪੇ ਦਾ ਸਟਾਲ ਲਗਾਉਂਦਾ ਹੈ ਪਰ ਇਸ ਸਟਾਲ ਦਾ ਦੁਕਾਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਉਨ੍ਹਾਂ ਵੱਲੋਂ ਇਕ ਗਰੀਬ ਇਨਸਾਨ ਨੂੰ ਰੋਜ਼ਗਾਰ ਚਲਾਉਣ ਲਈ ਸਟਾਲ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਹੁਣ ਉਨ੍ਹਾਂ ਵਲੋਂ ਦੁਕਾਨ ਦੇ ਬਾਹਰੋਂ ਸਟਾਲ ਹਟਾ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਇਕ ਪਾਸੇ ਕੋਵਿਡ -19 ਦੀ ਮਾਰ ਅਤੇ ਦੂਜੇ ਪਾਸੇ ਕੁਝ ਮੁਨਾਫਾ ਖੋਰਾਂ ਵੱਲੋਂ ਲੋਕਾਂ ਦੀ ਸਿਹਤ ਨਾਲ ਕੀਤਾ ਜਾ ਰਿਹਾ ਖਿਲਵਾੜ ਸੱਚਮੁੱਚ ਚਿੰਤਾ ਵਿਸ਼ਾ ਹੈ। ਸਿਹਤ ਮਹਿਕਮੇ ਨੂੰ ਚਾਹੀਦਾ ਹੈ ਕਿ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਲੋਕਾਂ 'ਤੇ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰੇ ਤਾਂ ਜੋ ਲੋਕਾਂ ਨੂੰ ਬੀਮਾਰੀਆਂ ਤੋਂ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ: ਕਰੋੜਾਂ ਦੀ ਠੱਗੀ ਕਰਨ ਵਾਲੇ OLS ਵ੍ਹਿਜ਼ ਪਾਵਰ ਕੰਪਨੀ ਦੇ ਮਾਲਕਾਂ ਬਾਰੇ ਸਾਹਮਣੇ ਆਈ ਨਵੀਂ ਗੱਲ
ਸੁਖਦੇਵ ਸਿੰਘ ਢੀਂਡਸਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਨ ਦੀ ਮੰਗ
NEXT STORY