ਲੁਧਿਆਣਾ (ਰਾਜ) : ਬੱਸ ਅੱਡੇ ਦੇ ਇਕ ਹੋਟਲ 'ਚ ਚੱਲ ਰਹੇ ਅੱਯਾਸ਼ੀ ਦੇ ਅੱਡੇ ਨੂੰ ਪੁਲਸ ਨੇ ਬੇਨਕਾਬ ਕੀਤਾ ਹੈ। ਹੋਟਲ ਪਾਰਕ ਬਲੂ ਅੰਦਰੋਂ ਪੁਲਸ ਨੇ 16 ਲੜਕੀਆਂ ਅਤੇ 16 ਲੜਕੇ ਹਿਰਾਸਤ 'ਚ ਲਏ ਹਨ। ਇਸ ਤੋਂ ਇਲਾਵਾ ਹੋਟਲ ਦੇ ਮਾਲਕ ਅਤੇ ਉਸ ਦੇ ਇਕ ਸਾਥੀ ਨੂੰ ਵੀ ਕਾਬੂ ਕੀਤਾ ਹੈ। ਹੋਟਲ ਰੂਮ 'ਚੋਂ ਸੈਕਸ ਬੂਸਟਰ ਦਵਾਈਆਂ, ਟੀਕੇ ਅਤੇ ਇੰਪੋਟੈਂਟ ਸ਼ਰਾਬ ਵੀ ਬਰਾਮਦ ਹੋਈ ਹੈ। ਹਿਰਾਸਤ 'ਚ ਲਈਆਂ ਗਈਆਂ ਲੜਕੀਆਂ 'ਚੋਂ ਕੁਝ ਵਿਦੇਸ਼ੀ ਵੀ ਹਨ। ਫਿਲਹਾਲ ਸਾਰੇ ਹੀ ਥਾਣਾ ਡਵੀਜ਼ਨ ਨੰਬਰ-5 ਲਿਜਾਏ ਗਏ ਅਤੇ ਉਨ੍ਹਾਂ 'ਤੇ ਐੱਫ. ਆਈ. ਆਰ. ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਥੇ ਹੀ ਪੁਲਸ ਨੇ ਹੋਟਲ ਨੂੰ ਲਾਕ ਲਾ ਕੇ ਸੀਲ ਕਰ ਦਿੱਤਾ ਹੈ।
ਦਰਅਸਲ ਪੁਲਸ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਬੱਸ ਅੱਡੇ 'ਤੇ ਕਈ ਹੋਟਲਾਂ 'ਚ ਸੈਕਸ ਰੈਕੇਟ ਚੱਲਦਾ ਹੈ। ਇਸ 'ਤੇ ਏ. ਡੀ. ਸੀ. ਪੀ. (ਕ੍ਰਾਈਮ) ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਦੀ ਅਗਵਾਈ 'ਚ ਏ. ਸੀ. ਪੀ. ਰੁਪਿੰਦਰ ਕੌਰ ਭੱਟੀ ਨਾਲ ਐੱਸ. ਐੱਚ. ਓ. ਬਸਤੀ ਜੋਧੇਵਾਲ, ਐੱਸ. ਐੱਚ. ਓ. ਥਾਣਾ ਡਵੀਜ਼ਨ ਨੰਬਰ-5 ਅਤੇ ਹੋਰ ਪੁਲਸ ਮੁਲਾਜ਼ਮਾਂ ਦੀ ਫੋਰਸ ਨਾਲ ਬੱਸ ਅੱਡੇ ਦੇ ਹੋਟਲਾਂ 'ਤੇ ਰੇਡ ਸ਼ੁਰੂ ਕੀਤੀ। ਵੱਖ-ਵੱਖ ਟੀਮਾਂ ਨੇ ਹੋਟਲ ਮਰਹਬਾ, ਰਾਇਲ ਗੈਸਟ ਹਾਊਸ, ਹੋਟਲ ਸਟਾਰ ਅਤੇ ਹੋਟਲ ਪਾਰਕ ਬਲਿਊ 'ਚ ਚੈਕਿੰਗ ਸ਼ੁਰੂ ਕੀਤੀ। ਹਾਲਾਂਕਿ ਬਾਕੀ ਹੋਟਲਾਂ 'ਚ ਪੁਲਸ ਨੂੰ ਕੁਝ ਖਾਸ ਨਹੀਂ ਮਿਲਿਆ ਪਰ ਹੋਟਲ ਪਾਰਕ ਬਲਿਊ 'ਚ ਚੱਲ ਰਹੇ ਸੈਕਸ ਰੈਕੇਟ ਦਾ ਪੁਲਸ ਨੇ ਪਰਦਾਫਾਸ਼ ਕਰ ਦਿੱਤਾ। ਰੇਡ ਦੌਰਾਨ ਹੋਟਲ ਪਾਰਕ ਬਲਿਊ ਦੇ ਵੱਖ-ਵੱਖ ਕਮਰਿਆਂ 'ਚ ਕਈ ਲੜਕੇ ਅਤੇ ਲੜਕੀਆਂ ਮਿਲੀਆਂ। ਪੁਲਸ ਨੇ 16 ਲੜਕੀਆਂ ਅਤੇ 16 ਲੜਕਿਆਂ ਨੂੰ ਹਿਰਾਸਤ 'ਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ 'ਚੋਂ ਕਈ ਲੜਕੀਆਂ ਵਿਦੇਸ਼ੀ ਹਨ ਅਤੇ ਕਈ ਨਾਬਾਲਗ ਵੀ ਹਨ, ਜਿਨ੍ਹਾਂ ਨੂੰ ਥਾਣੇ ਲਿਜਾਇਆ ਗਿਆ ਹੈ।
ਹੋਟਲ 'ਚੋਂ ਮਿਲੀਆਂ ਇਤਰਾਜ਼ਯੋਗ ਵਸਤੂਆਂ
ਦੱਸਿਆ ਜਾ ਰਿਹਾ ਹੈ ਕਿ ਉਕਤ ਹੋਟਲ 'ਚ ਅੱਯਾਸ਼ੀ ਦਾ ਸਾਰਾ ਸਾਮਾਨ ਉਪਲਬਧ ਕਰਵਾਇਆ ਜਾਂਦਾ ਸੀ। ਅੰਦਰੋਂ ਵੱਖ-ਵੱਖ ਬ੍ਰਾਂਡ ਦੀ ਸ਼ਰਾਬ, ਸੈਕਸ ਬੂਸਟਰ ਦਵਾਈਆਂ, ਟੀਕੇ, ਨਸ਼ੇ ਅਤੇ ਹੋਰ ਇਤਰਾਜ਼ਯੋਗ ਸਾਮਾਨ ਵੀ ਮਿਲਿਆ ਹੈ, ਜੋ ਹੋਟਲ 'ਚ ਆਉਣ ਵਾਲੇ ਗਾਹਕਾਂ ਤੋਂ ਮੋਟੇ ਪੈਸੇ ਲੈ ਕੇ ਦਿੱਤਾ ਜਾਂਦਾ ਸੀ।
ਸੀ. ਸੀ. ਟੀ. ਵੀ. ਕੈਮਰਿਆਂ ਦਾ ਡੀ. ਵੀ. ਆਰ. ਜ਼ਬਤ
ਪੁਲਸ ਨੇ ਹੋਟਲ ਦੇ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਡੀ. ਵੀ. ਆਰ. ਜ਼ਬਤ ਕਰ ਲਿਆ ਹੈ। ਇਸ ਤੋਂ ਇਲਾਵਾ ਅੰਦਰੋਂ ਕੈਸ਼, ਮੋਬਾਇਲ ਅਤੇ ਹੋਰ ਸਾਮਾਨ ਵੀ ਜ਼ਬਤ ਕਰ ਲਿਆ ਹੈ।
ਪੁਲਸ ਕਮਿਸ਼ਨਰ ਦੇ ਨਿਰਦੇਸ਼ਾਂ 'ਤੇ ਸੂਚਨਾ ਦੇ ਆਧਾਰ 'ਤੇ ਰੇਡ ਕੀਤੀ ਗਈ ਹੈ। ਕਈ ਲੜਕੀਆਂ ਅਤੇ ਲੜਕੇ ਹਿਰਾਸਤ 'ਚ ਲਏ ਗਏ ਹਨ। ਇਸ ਤੋਂ ਇਲਾਵਾ ਹੋਟਲ ਮਾਲਕ ਅਤੇ ਉਸ ਦਾ ਇਕ ਸਾਥੀ ਵੀ ਫੜਿਆ ਗਿਆ ਹੈ, ਜਿਨ੍ਹਾਂ ਨੂੰ ਫੜ ਕੇ ਥਾਣਾ ਡਵੀਜ਼ਨ ਨੰਬਰ-5 ਦੇ ਹਵਾਲੇ ਕਰ ਦਿੱਤਾ ਹੈ। ਅੱਗੇ ਦੀ ਕਾਰਵਾਈ ਹੁਣ ਥਾਣਾ ਪੁਲਸ ਕਰ ਰਹੀ ਹੈ।- ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼, ਏ. ਡੀ. ਸੀ. ਪੀ. (ਕ੍ਰਾਈਮ) ਲੁਧਿਆਣਾ।
ਮੋਹਾਲੀ ਪੁਲਸ ਵਲੋਂ ਡੀ. ਐੱਸ. ਪੀ. ਅਤੁਲ ਸੋਨੀ ਦੇ 'ਗ੍ਰਿਫਤਾਰੀ ਵਾਰੰਟ' ਜਾਰੀ
NEXT STORY