ਚੰਡੀਗੜ੍ਹ, (ਰਾਏ) - ਚੰਡੀਗੜ੍ਹ ਦੇ ਹੋਟਲਾਂ ਦੇ ਕਲੱਬਾਂ 'ਚ ਸ਼ਰਾਬ ਪ੍ਰੋਸਣ ਦੀਆਂ ਉਮੀਦਾਂ 'ਤੇ ਸ਼ਨੀਵਾਰ ਨੂੰ ਵੀ ਪਾਣੀ ਫਿਰ ਗਿਆ। ਪ੍ਰਸ਼ਾਸਨ ਦੇ ਬਿਆਨ ਤੋਂ ਬਾਅਦ ਇਹ ਉਮੀਦ ਸੀ ਕਿ 19 ਅਗਸਤ ਤੋਂ ਹੋਟਲਾਂ ਤੇ ਕਲੱਬਾਂ 'ਚ ਸ਼ਰਾਬ 'ਤੇ ਲੱਗੀ ਰੋਕ ਹਟ ਜਾਵੇਗੀ ਪਰ ਅਜਿਹਾ ਨਹੀਂ ਹੋਇਆ ਕਿਉਂਕਿ ਪੰਜਾਬ ਪਾਲਿਸੀ ਦੇ ਆਧਾਰ 'ਤੇ ਪ੍ਰਸ਼ਾਸਨ ਵੀ ਫੈਸਲਾ ਲੈ ਲਏਗਾ। ਹੁਣ ਸੰਸਦ ਮੈਂਬਰ ਕਿਰਨ ਖੇਰ ਨੇ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਇਸ ਸਬੰਧੀ ਪੰਜਾਬ ਸਰਕਾਰ ਵਲੋਂ ਅਪਣਾਈ ਗਈ ਨੀਤੀ ਨੂੰ ਲਾਗੂ ਕਰਨ ਲਈ ਕਿਹਾ ਹੈ।
ਕਿਰਨ ਖੇਰ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਲਿਖੇ ਪੱਤਰ 'ਚ ਕਿਹਾ ਹੈ ਕਿ ਸੁਪਰੀਮ ਕੋਰਟ ਵਲੋਂ ਹਾਈਵੇ ਤੋਂ 500 ਮੀਟਰ ਦੀ ਦੂਰੀ ਤਕ ਕੀਤੀ ਗਈ ਸ਼ਰਾਬਬੰਦੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਚੰਡੀਗੜ੍ਹ ਹੈ। ਇਸ ਫੈਸਲੇ ਤੋਂ ਬਾਅਦ ਚੰਡੀਗੜ੍ਹ ਦੇ ਲਗਭਗ ਹਰ ਹੋਟਲ, ਕਲੱਬ ਤੇ ਅਹਾਤੇ ਵਿਚ ਸ਼ਰਾਬ ਬੰਦ ਹੈ, ਜਿਸ ਕਾਰਨ ਕਈ ਲੋਕਾਂ ਦੀ ਨੌਕਰੀ ਵੀ ਚਲੀ ਗਈ ਹੈ।
ਕਈ ਲੋਕਾਂ ਦੀ ਗਈ ਨੌਕਰੀ
ਖੇਰ ਨੇ ਲਿਖਿਆ ਹੈ ਕਿ ਚੰਡੀਗੜ੍ਹ ਦੀ ਹੋਟਲ ਤੇ ਰੈਸਟੋਰੈਂਟ ਐਸੋਸੀਏਸ਼ਨ ਦੇ ਪ੍ਰਤੀÎਨਿਧ ਉਨ੍ਹਾਂ ਨੂੰ ਮਿਲੇ ਸਨ ਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਪੰਜਾਬ ਸਰਕਾਰ ਨੇ ਇਸ ਸਬੰਧੀ ਇਕ ਪਾਲਿਸੀ ਫਰੇਮ ਕੀਤੀ ਹੈ, ਤਾਂ ਕਿ ਹਾਸਪੀਟੈਲਿਟੀ ਉਦਯੋਗ ਨੂੰ ਬਚਾਇਆ ਜਾ ਸਕੇ। ਇਨ੍ਹਾਂ ਲੋਕਾਂ ਨੇ ਸੰਸਦ ਮੈਂਬਰ ਨੂੰ ਦੱਸਿਆ ਕਿ ਸ਼ਰਾਬਬੰਦੀ ਤੋਂ ਬਾਅਦ ਸਾਰੇ ਹੀ ਘਾਟੇ 'ਚ ਚੱਲ ਰਹੇ ਹਨ। ਖੇਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵੀ ਨਿੱਜੀ ਰੂਪ 'ਚ ਸਹੀ ਲਗਦਾ ਹੈ ਕਿ ਇਨ੍ਹਾਂ ਲੋਕਾਂ ਨੂੰ ਕਾਫੀ ਘਾਟਾ ਪੈ ਚੁੱਕਾ ਹੈ, ਇਥੋਂ ਤਕ ਕਿ ਕਈ ਲੋਕਾਂ ਦੀ ਨੌਕਰੀ ਵੀ ਚਲੀ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਿ ਸ਼ਹਿਰ 'ਚ ਹਾਸਪੀਟੈਲਿਟੀ ਉਦਯੋਗ ਬੰਦ ਹੋਣ ਦੀ ਕਗਾਰ 'ਤੇ ਆਏ, ਪ੍ਰਸ਼ਾਸਨ ਨੂੰ ਪੰਜਾਬ ਪਾਲਿਸੀ ਅਪਣਾ ਕੇ ਉਨ੍ਹਾਂ ਨੂੰ ਰਾਹਤ ਦੇਣੀ ਚਾਹੀਦੀ ਹੈ। ਉਨ੍ਹਾਂ ਇਸ ਪੱਤਰ ਦੀ ਕਾਪੀ ਪ੍ਰਸ਼ਾਸਕ ਦੇ ਸਲਾਹਕਾਰ ਨੂੰ ਵੀ ਭੇਜੀ ਹੈ।
ਪਰਿਵਾਰ ਨੇ ਇਕ ਤਾਂਤਰਿਕ 'ਤੇ ਲਾਇਆ ਬਲੀ ਦੇਣ ਦਾ ਦੋਸ਼
NEXT STORY