ਲੁਧਿਆਣਾ (ਖੁਰਾਣਾ) - ਹੈਬੋਵਾਲ ਇਲਾਕੇ ਦੀ ਦੁਰਗਾ ਪੁਰੀ ਕਾਲੋਨੀ ਦੀ ਗਲੀ ਨੰਬਰ 13 ’ਚ ਸਥਿਤ ਇਕ ਘਰ ਮੰਦਰ ’ਚ ਜਗਾਈ ਜੋਤ ਤੋਂ ਮਾਤਾ ਦੀ ਚੁੰਨੀ ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਘਰ ’ਚ ਪਿਆ ਸਾਰਾ ਸਾਮਾਨ, ਏਅਰ ਕੰਡੀਸ਼ਨਰ, ਫਰਿੱਜ ਅਤੇ ਫਰਨੀਚਰ ਆਦਿ ਸੜ ਕੇ ਸੁਆਹ ਹੋ ਗਏ।
ਜਾਣਕਾਰੀ ਦਿੰਦਿਆਂ ਮਕਾਨ ਮਾਲਕ ਨੀਲਮ ਕੌਸ਼ਲ ਨੇ ਦੱਸਿਆ ਕਿ ਉਹ ਰੋਜ਼ਾਨਾ ਘਰ ’ਚ ਬਣੇ ਮੰਦਰ ’ਚ ਸਵੇਰੇ-ਸ਼ਾਮ ਪੂਜਾ ਪਾਠ ਕਰਦੇ ਹਨ ਅਤੇ ਜੋਤ ਜਗਾਉਂਦੇ ਹਨ। ਉਨ੍ਹਾਂ ਦੱਸਿਆ ਕਿ ਮੰਗਲਵਾਰ ਦੇਰ ਸ਼ਾਮ ਜਗਾਈ ਗਈ ਜੋਤ ਤੋਂ ਮਾਤਾ ਦੀ ਚੁੰਨੀ ਨੂੰ ਅੱਗ ਲੱਗ ਗਈ ਅਤੇ ਅੱਗ ਪੂਰੇ ਘਰ ’ਚ ਫੈਲ ਗਈ, ਜਿਸ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਦਾ ਢੇਰ ਬਣ ਗਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਸੂਝ-ਬੂਝ ਨਾਲ ਘਰ ’ਚ ਪਏ ਗੈਸ ਸਿਲੰਡਰ ਸੁਰੱਖਿਅਤ ਬਾਹਰ ਕੱਢ ਲਏ, ਨਹੀਂ ਤਾਂ ਨਤੀਜਾ ਹੋਰ ਵੀ ਭਿਆਨਕ ਹੋ ਸਕਦਾ ਸੀ।
ਅੱਗ ਨੂੰ ਵਧਦਾ ਦੇਖ ਮੁਹੱਲਾ ਨਿਵਾਸੀਆਂ ਨੇ ਆਪਣੇ ਪੱਧਰ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਦੀਆਂ ਲਪਟਾਂ ਲਗਾਤਾਰ ਡਰਾਉਣੀਆਂ ਹੁੰਦੀਆਂ ਗਈਆਂ। ਇਸ ਤੋਂ ਬਾਅਦ ਇਲਾਕਾ ਨਿਵਾਸੀਆਂ ਵੱਲੋਂ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ ਗਈ। ਮੌਕੇ ’ਤੇ ਪਹੁੰਚੇ ਦਮਕਲ ਵਿਭਾਗ ਦੇ ਕਰਮਚਾਰੀਆਂ ਨੇ ਪਾਣੀ ਦੀਆਂ ਤੇਜ਼ ਬੌਛਾਰਾਂ ਮਾਰ ਕੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਕੈਨੇਡਾ ਤੋਂ ਪਰਤਣ ਮਗਰੋਂ ਪਤੀ ਨੇ ਅਪਣਾਉਣ ਤੋਂ ਕੀਤੀ ਨਾਂਹ, ਔਰਤ ਦੀ ਸ਼ਿਕਾਇਤ ’ਤੇ ਕੇਸ ਦਰਜ
NEXT STORY